ਦੇਖੋ ਕਿਸ-ਕਿਸ ਨੇ ਦਿੱਤੀ ਬੇਬੇ ਮਾਨ ਕੌਰ ਨੂੰ ਅੰਤਿਮ ਸ਼ਰਧਾਂਜਲੀ ? - ਬੇਬੇ ਮਾਨ ਕੌਰ ਨੂੰ ਸਰਧਾਂਜਲੀ
🎬 Watch Now: Feature Video
ਚੰਡੀਗੜ੍ਹ: ਦੁਨੀਆ ਭਰ ਵਿੱਚ ਨਾਮਣਾ ਖੱਟਣ ਵਾਲੀ 105 ਸਾਲਾਂ ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦਾ ਅੰਤਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਦੇ ਨਾਲ ਕਈ ਸਮਾਜਸੇਵਿਆ ਸਣੇ ਖਿਡਾਰੀ ਅਤੇ ਦਲਜੀਤ ਚੀਮਾ ਵੀ ਉਨ੍ਹਾਂ ਦੇ ਅੰਤਮ ਦਰਸ਼ਨਾਂ ਲਈ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ। ਇਸ ਦੌਰਾਨ ਮਾਨ ਕੌਰ ਦੇ ਪਰਿਵਰਿਕ ਮੈਂਬਰਾ ਨੇ ਕਿਹਾ ਕੀ ਬੇਬੇ ਮਾਨ ਕੌਰ ਪਿੱਤੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਸ਼ੁਧੀ ਆਯੁਰਵੇਦ ਪੰਚਕਰਮਾ ਹਸਪਤਾਲ ਡੇਰਾਬੱਸੀ ਵਿਖੇ ਆਚਾਰੀਆ ਮੁਨੀਸ਼ ਦੀ ਨਿਗਰਾਨੀ ਹੇਠ ਕੁਦਰਤੀ ਇਲਾਜ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਈ ਪਰਿਵਾਰਿਕ ਮੈਂਬਰਾ ਨੇ ਪੰਜਾਬ ਸਰਕਾਰ ਵਲੋਂ ਕੋਈ ਵੀ ਨੁਮਾਇੰਦਾ ਨਾ ਪਹੁੰਚਣ ਤੇ ਰੋਸ ਪ੍ਰਗਟ ਕੀਤਾ।