ਦੇਖੋ ਘੱਗਰ ਪੁਲ ਵਿੱਚੋਂ ਕੀ ਨਿਕਲਿਆ! - Ghaggar bridge
🎬 Watch Now: Feature Video
ਮਾਨਸਾ: ਜਿੱਥੇ ਦੇਸ਼ ਦੇ ਕਈ ਰਾਜਾਂ ਵਿਚ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋ ਚੁੱਕਾ ਹੈ ਉੱਥੇ ਹੀ ਪੰਜਾਬ ਨੂੰ ਵੀ ਇਸ ਬਾਰਿਸ਼ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਗੱਲ ਕਰਦੇ ਹਾਂ ਸ਼ਹਿਰ ਸਰਦੂਲਗੜ੍ਹ ਅਤੇ ਪਿੰਡਾਂ ਵਿਚੋਂ ਲੰਘਦੇ ਘੱਗਰ ਦਰਿਆ ਦੀ। ਭਾਰੀ ਬਾਰਸ਼ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਇੱਕਦਮ ਵਧ ਗਿਆ ਹੈ। ਜਿਸ ਦਾ ਪਾਣੀ ਦਾ ਪੱਧਰ ਤਕਰੀਬਨ 19 ਫੁੱਟ ਤੋਂ ਵੀ ਪਾਰ ਕਰ ਚੁੱਕਾ ਹੈ ਜੋ ਸਿਰਫ਼ ਖ਼ਤਰੇ ਦੇ ਨਿਸ਼ਾਨ ਤੋਂ ਤਕਰੀਬਨ 2 ਫੁੱਟ ਹੀ ਥੱਲੇ ਹੈ। ਘੱਗਰ ਦੇ ਪਾਣੀ ਦਾ ਪੱਧਰ ਇੱਕਦਮ ਵਧਣ ਕਾਰਨ ਘੱਗਰ ਦਰਿਆ ਵਿੱਚ ਕਾਫ਼ੀ ਗੰਦ ਆ ਗਿਆ ਸੀ ਜੋ ਕਿ ਸ਼ਹਿਰ ਸਰਦੂਲਗੜ੍ਹ ਵਿੱਚ ਮੇਨ ਹਾਈਵੇ ਤੇ ਬਣੇ ਪੁਲ ਵਿੱਚ ਫਸ ਗਿਆ। ਜਿਸ ਕਾਰਨ ਪਾਣੀ ਰੁਕਣਾ ਸ਼ੁਰੂ ਹੋ ਗਿਆ ਅਤੇ ਜਿਸ ਕਾਰਨ ਪਿੱਛੇ ਕਾਫੀ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਵਧ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਟਰੈਫਿਕ ਨੂੰ ਰੋਕ ਕੇ ਜੇਸੀਬੀ ਮਸ਼ੀਨਾਂ ਅਤੇ ਬੰਦੇ ਲਗਾ ਕੇ ਇਸ ਗੰਦ ਨੂੰ ਸਾਫ ਕੀਤਾ।