ਦੇਖੋ ਮਨਪ੍ਰੀਤ ਬਾਦਲ ਨੇ ਕਿਸ ਤਰ੍ਹਾਂ ਕੀਤਾ ਰੋਟਰੀ ਚੈਰੀਟੇਬਲ ਹਸਪਤਾਲ ਦਾ ਉਦਘਾਟਨ - MLA ਸੁਸ਼ੀਲ ਰਿੰਕੂ
🎬 Watch Now: Feature Video
ਜਲੰਧਰ: ਜਲੰਧਰ ਦੇ ਮਾਡਲ ਹਾਊਸ ਵਿਖੇ ਲਕਸ਼ਮੀ ਨਾਰਾਇਣ ਮੰਦਿਰ ਵਿੱਚ ਮੌਜੂਦ ਲਾਟਰੀ ਚੈਰੀਟੇਬਲ ਹਸਪਤਾਲ ਦਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਵੈਸਟ ਦੇ MLA ਸੁਸ਼ੀਲ ਰਿੰਕੂ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਉਹ 50 ਲੱਖ ਰੁਪਏ ਦੇ ਕਰੀਬ ਇਸ ਰੋਟਰੀ ਚੈਰੀਟੇਬਲ ਹਸਪਤਾਲ ਨੂੰ ਦੇਣਗੇ ਤਾਂ ਜੋ ਕਿ ਇਸ ਹਸਪਤਾਲ ਵਿਖੇ ਹੋਰ ਨਵੀਆਂ ਮਸ਼ੀਨਾਂ ਲਗਾਈਆਂ ਜਾ ਸਕਣ ਅਤੇ ਆਮ ਜਨਤਾ ਦਾ ਇਲਾਜ ਵਧੀਆ ਹੋ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਵੀ ਸਹਾਇਤਾ ਕਰਨਗੇ।