ਤਲਵੰਡੀ ਸਾਬੋ 'ਚ ਐਸਡੀਐਮ ਨੇ ਸ਼ੁਰੂ ਕੀਤੀ ਸਮਾਰਟ ਰਾਸ਼ਨ ਕਾਰਡ ਸਕੀਮ - ਤਲਵੰਡੀ ਐਸਡੀਐਮ ਦਫ਼ਤਰ
🎬 Watch Now: Feature Video
ਤਲਵੰਡੀ ਸਾਬੋ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਸਬ ਡਵੀਜ਼ਨਲ ਪੱਧਰੀ ਇੱਕ ਸਮਾਗਮ ਨਗਰ ਪੰਚਾਇਤ ਦਫ਼ਤਰ ਵਿਖੇ ਰੱਖਿਆ ਗਿਆ, ਜਿੱਥੇ ਐਸਡੀਐਮ ਤਲਵੰਡੀ ਸਾਬੋ ਬਰਿੰਦਰ ਸਿੰਘ ਨੇ ਲਾਭਪਾਤਰੀਆਂ ਨੂੰ ਉੱਕਤ ਰਾਸ਼ਨ ਕਾਰਡ ਤਕਸੀਮ ਕੀਤੇ। ਇਸ ਮੌਕੇ ਕਾਂਗਰਸ ਹਲਕਾ ਇੰਚਾਰਜ ਖੁਸ਼ਬਾਜ਼ ਸਿੰਘ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸੰਧੂ ਦੀ ਅਗਵਾਈ ਵਿੱਚ ਕਾਂਗਰਸੀ ਵਰਕਰ ਵੀ ਪੁੱਜੇ ਹੋਏ ਸਨ। ਸੰਧੂ ਨੇ ਕਿਹਾ ਕਿ ਇਸ ਕਾਰਡ ਨਾਲ ਹੁਣ ਕਾਲਾਬਾਜ਼ਾਰੀ ਤੋਂ ਛੁਟਕਾਰਾ ਮਿਲੇਗਾ, ਉਥੇ ਹੀ ਲਾਭਪਾਤਰੀ ਕਿਸੇ ਵੀ ਥਾਂ ਤੋਂ ਰਾਸ਼ਨ ਖਰੀਦ ਸਕੇਗਾ।