ਕੋਵਿਡ -19: ਲਵਲੀ ਯੂਨੀਵਰਸਿਟੀ 'ਚ ਵਿਦਿਆਰਥੀਆਂ ਸਣੇ ਸਟਾਫ਼ ਦੀ ਸਕ੍ਰੀਨਿੰਗ ਜਾਰੀ - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ
🎬 Watch Now: Feature Video
ਕਪੂਰਥਲਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕੋਰੋਨਾ ਮਾਮਲਾ ਆਉਣ ਤੋਂ ਬਾਅਦ ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਬੱਚਿਆ ਦੀ ਸਕ੍ਰੀਨਿੰਗ ਕਰਕੇ, ਉਨ੍ਹਾਂ ਨੂੰ ਟੈਸਟ ਲਈ ਭੇਜਿਆ ਜਾ ਰਿਹਾ ਹੈ। ਵਿਦਿਆਰਥੀ ਤੇ ਸਟਾਫ਼ ਸਮੇਤ ਤਕਰੀਬਨ 3200 ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਦੇ ਟੇਸਟ ਹੋਣੇ ਹਨ। ਤਕਰੀਬਨ 2000 ਦੇ ਕਰੀਬ ਦੀ ਸਕ੍ਰੀਨਿੰਗ ਹੋ ਚੁੱਕੀ ਹੈ। ਕਪੂਰਥਲਾ ਤੋਂ ਸਿਵਲ ਸਰਜਨ ਜਸਮੀਤ ਕੌਰ ਮੁਤਾਬਕ ਇੱਕ ਵਿਦਿਆਰਥਣ ਦੇ ਪੌਜ਼ੀਟਿਵ ਮਾਮਲੇ ਤੋਂ ਬਾਅਦ ਚੌਕਸੀ ਵਰਤਦਿਆਂ ਹੁਣ ਤੱਕ ਜਿੰਨੇ ਸਾਰੇ ਟੈਸਟ ਕੀਤੇ ਗਏ ਹਨ, ਸਭ ਨੈਗੇਟਿਵ ਆਏ ਹਨ।