ਚੰਡੀਗੜ੍ਹ ਸਬਜ਼ੀ ਮੰਡੀ 'ਚ ਪ੍ਰਸ਼ਾਸਨ ਨੇ ਲਗਾਈ ਸੈਨੇਟਾਈਜ਼ਰ ਮਸ਼ੀਨ
ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ। ਇਸ ਕਾਰਨ ਚੰਡੀਗੜ੍ਹ ਦੀ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਭੀੜ ਜਮ੍ਹਾਂ ਹੋ ਜਾਂਦੀ ਸੀ ਅਤੇ ਪੁਲਿਸ ਕੋਲੋਂ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਸੀ। ਡਰ ਰਹਿੰਦਾ ਸੀ ਕਿ ਇਨ੍ਹਾਂ ਦੇ ਵਿੱਚ ਕੋਈ ਇੱਕ ਵੀ ਬੰਦਾ ਕਰੋਨਾ ਪੌਜ਼ੀਟਿਵ ਹੋਇਆ ਤਾਂ ਉਹ ਬਾਕੀ ਲੋਕਾਂ ਨੂੰ ਵੀ ਇਨਫ਼ੈਕਟਡ ਕਰ ਦੇਵੇ। ਜਿਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 26 ਦੀ ਸਬਜ਼ੀ ਮੰਡੀ ਦੀ ਐਂਟਰੀ ਉੱਤੇ ਇੱਕ ਸੈਨੇਟਾਈਜ਼ਰ ਮਸ਼ੀਨ ਲਗਾ ਦਿੱਤੀ ਹੈ ਜਿਹੜੀ ਕਿ 6 ਫੁੱਟ ਚੌੜੀ 8 ਫੁੱਟ ਉੱਚੀ ਅਤੇ 16 ਫੁੱਟ ਲੰਬੀ ਹੈ। ਐਂਟਰੈਂਸ ਗੇਟ ਉੱਤੇ ਪਹਿਲਾਂ ਹੈਲਥ ਡਿਪਾਰਟਮੈਂਟ ਦੇ ਕਰਮਚਾਰੀ ਹਰ ਬੰਦੇ ਦਾ ਟੈਂਪਰੇਚਰ ਚੈੱਕ ਕਰਦੇ ਹਨ ਉਸ ਤੋਂ ਬਾਅਦ ਵਾਸ਼ਵੇਸ਼ਨ ਦੇ ਵਿੱਚ ਹੱਥ ਧੁਆਏ ਜਾਂਦੇ ਹਨ।