ਸੰਗਰੂਰ ਡੀਪੀ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - ਅਧਿਆਪਕਾਂ ਦਾ ਧਰਨਾ ਸੰਗਰੂਰ
🎬 Watch Now: Feature Video
ਸੰਗਰੂਰ: ਜ਼ਿਲ੍ਹੇ 'ਚ ਬੇਰੁਜ਼ਗਾਰ ਬੈਠੇ ਡੀਪੀ ਅਧਿਆਪਕਾਂ ਵੱਲੋਂ ਸਰਕਾਰ ਵਿਰੁੱਧ ਪੱਦਰਸ਼ਨ ਕੀਤਾ ਗਿਆ ਅਤੇ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਹੈ। ਧਰਨਾ ਦਿੰਦੇ ਜਗਸੀਰ ਸਿੰਘ ਨੇ ਮਾਮਲੇ 'ਤੇ ਚਾਨਣਾ ਪਾਉੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ 14 ਸਾਲਾਂ ਬਾਅਦ ਡੀਪੀ ਅਧਿਆਪਕਾਂ ਦੀ ਭਰਤੀ ਲਈ 873 ਪੋਸਟਾਂ ਕੱਢੀਆਂ ਹਨ। ਉਨ੍ਹਾਂ ਦੱਸਿਆ ਕਿ 14 ਸਾਲਾਂ ਬਾਅਦ ਪੋਸਟਾਂ ਕੱਢਣ 'ਤੇ ਡੀਪੀ ਬੇਰੁਜ਼ਗਾਰ ਅਧਿਆਪਕਾਂ ਦੀ ਗਿਣਤੀ 'ਚ ਵਾਧਾ ਹੋ ਗਿਆ ਹੈ, ਇਸ ਲਈ ਸਾਰੇ ਬੇਰੁਜ਼ਗਾਰ ਡੀਪੀ ਅਧਿਆਪਕ ਇੱਕਠੇ ਹੋ ਸਰਕਾਰ ਤੋਂ 1000 ਹੋਰ ਪੋਸਟਾਂ ਵਧਾਏ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਰਕਾਰ ਨੂੰ ਮੰਗ ਪੱਤਰ ਤਾਂ ਦੇ ਦਿੱਤਾ ਹੈ ਪਰ ਮੰਗਾਂ ਨਾ ਮੰਨੀਆਂ ਜਾਣ 'ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Last Updated : Jun 24, 2020, 4:02 PM IST