ਰੋਪੜ: ਜ਼ਿਲ੍ਹਾ ਪ੍ਰੀਸ਼ਦ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ - ਜ਼ਿਲ੍ਹਾ ਪ੍ਰੀਸ਼ਦ ਮੁਲਾਜ਼ਮਾਂ ਦੀ ਹੜਤਾਲ ਜਾਰੀ
🎬 Watch Now: Feature Video

ਮਾਨਸਾ ਦੇ ਏਡੀਸੀ (ਵਿਕਾਸ) ਦੇ ਨਾਲ ਇੱਕ ਮਹਿਲਾ ਕਾਂਗਰਸੀ ਲੀਡਰ ਵੱਲੋਂ ਕੀਤੇ ਮਾੜੇ ਵਤੀਰੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸਮੂਹ ਮੁਲਾਜ਼ਮ ਦੂਸਰੇ ਦਿਨ ਵੀ ਹੜਤਾਲ 'ਤੇ ਬੈਠੇ ਰਹੇ। ਰੂਪਨਗਰ ਵਿੱਚ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਐਕਸ਼ਨ ਕਮੇਟੀ ਕੋਈ ਅਗਲਾ ਫ਼ੈਸਲਾ ਨਹੀਂ ਲੈਂਦੀ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਜਲਦ ਹੀ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਦਫ਼ਤਰੀ ਕੰਮ ਦੇ ਠੱਪ ਹੋਣ ਨਾਲ ਲੋਕਾਂ ਦੇ ਵਿਕਾਸ ਦੇ ਕੰਮਾਂ 'ਤੇ ਕਾਫ਼ੀ ਅਸਰ ਦੇਖਣ ਨੂੰ ਮਿਲੇਗਾ।
TAGGED:
ਮਾਨਸਾ ਏਡੀਸੀ ਡਿਵੈਲਪਮੈਂਟ