ਫਿਲੌਰ ਦੇ ਵੜਾ ਪਿੰਡ ਵਿੱਚ ਦਰਦਨਾਕ ਹਾਦਸਾ, ਇੱਕ ਵਿਅਕਤੀ ਦੀ ਮੌਤ - ਟਰਾਲੀ ਨਾਲ ਟੱਕਰ
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਵੜਾ ਪਿੰਡ ਫਲਪੋਤਾ ਰੋਡ ਉੱਤੇ ਮੋਟਰ ਸਾਈਕਲ 'ਤੇ ਜਾ ਰਹੇ 2 ਸਵਾਰਾਂ ਦੀ ਟਰਾਲੀ ਨਾਲ ਟੱਕਰ ਹੋ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਮ੍ਰਿਤਕ ਦੀ ਪਛਾਣ ਜਸਕਰਨ ਵਾਸੀ ਚੱਕ ਸਾਬੂ ਵਜੋਂ ਹੋਈ ਹੈ ਅਤੇ ਯੁਵਰਾਜ ਵਾਸੀ ਵੜਾ ਪਿੰਡ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।