ਰਿਲਾਇੰਸ ਵਪਾਰੀਆਂ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ - ਰਿਲਾਇੰਸ ਪੰਪ
🎬 Watch Now: Feature Video
ਚੰਡੀਗੜ੍ਹ: ਬੀਤੇ ਦਿਨੀਂ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਰਿਲਾਇੰਸ ਪੰਪ ਦੇ ਵਪਾਰੀਆਂ ਨੇ ਕਿਸਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਵਪਾਰੀਆਂ ਦੇ ਪ੍ਰਧਾਨ ਨੇ ਕਿਸਾਨ ਜਥੇਬੰਦੀਆਂ ਤੋਂ ਪ੍ਰੈੱਸ ਸਾਹਮਣੇ ਮੁਆਫੀ ਮੰਗੀ। ਵਪਾਰੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਸਾਡੇ ਵਿੱਚੋਂ ਕੁਝ ਵਪਾਰੀਆਂ ਨੇ ਤੈਸ਼ ਵਿੱਚ ਆ ਕੇ ਨਾਅਰੇ ਲਗਾ ਦਿੱਤੇ ਸੀ ਜਿਸਦੀ ਅਸੀਂ ਮੁਆਫ਼ੀ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਲੜਾਈ ਵਿੱਚ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਵਪਾਰੀ ਵਰਗ ਤੋਂ ਮੰਗੀ ਗਈ ਮੁਆਫੀ ਨੂੰ ਪ੍ਰਵਾਨ ਕਰ ਲਿਆ ਹੈ। ਇਸ ਦੇ ਨਾਲ ਹੀ ਆਗੂ ਨੇ ਕਿਹਾ ਕਿ ਉਹ ਪੈਟਰੋਲ ਪੰਪਾਂ ਨੂੰ ਚਾਲੂ ਕਰਵਾਉਣ ਦਾ ਫੈਸਲਾ 4 ਨਵੰਬਰ ਦੀ ਹੋਣ ਵਾਲੀ ਮੀਟਿੰਗ ਵਿੱਚ ਕਰਨਗੇ।