ਬੇ-ਮੌਸਮੀ ਮੀਂਹ ਨੇ ਆਮ ਲੋਕਾਂ ਅਤੇ ਕਿਸਾਨਾਂ ਦੇ ਸਾਹ ਸੂਤੇ - ਸੁਰਿੰਦਰ ਪਾਲ
🎬 Watch Now: Feature Video
ਮੌਸਮ ਦਾ ਮਿਜਾਜ ਇੱਕੋ ਦਮ ਬਦਲਣ ਕਰ ਕੇ ਜਿਥੇ ਲੋਕਾਂ ਦੇ ਚਿਹਰੇ ਖਿੜ ਗਏ ਸਨ ਉਥੇ ਹੀ ਬੇ-ਮੌਸਮੇ ਮੀਂਹ ਅਤੇ ਤੂਫ਼ਾਨ ਨੇ ਕਿਸਾਨਾਂ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ 36 ਘੰਟੇ ਅਜੇ ਸਾਵਧਾਨ ਰਹਿਣ ਲਇ ਕਿਹਾ ਜਾ ਰਿਹੈ। ਇਸ ਬਾਰੇ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਮੌਸਮ ਇੱਕੋ ਦਮ ਬਦਲਣ ਕਾਰਨ ਪੱਛਮੀ ਹਵਾਵਾਂ ਜੋ ਤੂਫ਼ਾਨ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਹਵਾਵਾਂ ਤੇਜ਼ੀ ਨਾਲ ਅੱਗੇ ਵਧਦੀਆਂ ਹਨ ਅਤੇ ਜੋ ਵੀ ਇਸ ਦੇ ਰਾਹ ਵਿੱਚ ਆਉਂਦਾ ਹੈ ਨੁਕਸਾਨਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅਜੇ ਆਉਣ ਵਾਲੇ 36 ਘੰਟੇ ਇਸੇ ਤਰ੍ਹਾਂ ਮੀਂਹ ਅਤੇ ਤੂਫ਼ਾਨ ਆਉਣ ਦੇ ਅਸਰ ਹਨ ਅਤੇ ਇਸ ਤੋਂ ਬਾਦ ਅਗਲੇ ਚਾਰ ਪੰਜ ਦਿਨ ਮੌਸਮ ਸਾਫ਼ ਹੈ। ਉਹਨਾਂ ਨੇ ਕਿਸਾਨ ਭਰਾਵਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਇਨ੍ਹਾਂ ਦਿਨਾਂ ਵਿਚ ਹੀ ਆਪਣਾ ਕੰਮ ਮੁਕਾਉਣ ਦੀ ਕੋਸ਼ਿਸ਼ ਕਰਨ।