ਸਟੇਟ ਵਿਜੀਲੈਂਸ ਅਤੇ ਜ਼ਿਲ੍ਹਾਂ ਵਿਜੀਲੈਂਸ ਟੀਮ ਦੁਆਰਾ ਕੀਤੀ ਗਈ ਰੇਡ। - ਮੰਡੀ ਗੋਬਿੰਦਗੜ
🎬 Watch Now: Feature Video
ਫਤਿਹਗੜ੍ਹ ਸਾਹਿਬ : ਪੰਜਾਬ ਦੀ ਏ ਕਲਾਸ ਨਗਰ ਕੌਂਸਲ 'ਚ ਮੰਡੀ ਗੋਬਿੰਦਗੜ ਨਗਰ ਕੌਂਸਲ ਵਿੱਚ ਉਸ ਸਮੇਂ ਅਫਰਾਤਫਰੀ ਦਾ ਮਾਹੌਲ ਪੈ ਗਿਆ ਜਦੋਂ ਸਟੇਟ ਵਿਜੀਲੈਂਸ ਅਤੇ ਜ਼ਿਲ੍ਹਾ ਵਿਜੀਲੇਂਸ ਟੀਮ ਦੁਆਰਾ ਸੰਯੁਕਤ ਤੌਰ ਉੱਤੇ ਇੱਕ ਸ਼ਿਕਾਇਤ ਦੇ ਆਧਾਰ ਉੱਤੇ ਰੇਡ ਕੀਤੀ ਗਈ। ਇਸ ਦੌਰਾਨ ਟੀਮ ਵਿੱਚ ਅੱਧਾ ਦਰਜਨ ਦੇ ਕਰੀਬ ਅਧਿਕਾਰੀ ਅਤੇ ਮੁਲਜ਼ਮ ਸ਼ਾਮਿਲ ਸਨ। ਜਿਨ੍ਹਾਂ ਨੇ ਕੌਂਸਲ ਦਫ਼ਤਰ ਉੱਤੇ ਕਈ ਤਰ੍ਹਾਂ ਦੇ ਰਿਕਾਰਡ ਫਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਪੂਰੇ ਰਿਕਾਰਡ ਨੂੰ ਬਰੀਕੀ ਦੇ ਨਾਲ ਜਾਂਚਿਆ। ਇਸ ਦੇ ਇਲਾਵਾ ਸ਼ਿਕਾਇਤ ਵਿੱਚ ਜਿਨ੍ਹਾਂ ਸਥਾਨਾਂ ਉੱਤੇ ਚੱਲ ਰਹੇ ਕਾਰਜ ਦਾ ਜ਼ਿਕਰ ਕੀਤਾ ਗਿਆ ਸੀ ਟੀਮ ਨੇ ਉਨ੍ਹਾਂ ਦੀ ਵੀ ਜਾਂਚ ਕੀਤੀ। ਇਸ ਰੇਡ ਸਬੰਧੀ ਸਥਾਨਕ ਲੋਕਾਂ ਅਸ਼ੋਕ ਅਤੇ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਨਗਰ ਕੌਂਸਲ ਵਿੱਚ ਚੱਲ ਰਹੀ ਹੇਰਾਫੇਰੀ ਦੀਆਂ ਕਈ ਸ਼ਿਕਾਇਤਾਂ ਇਸ ਤੋਂ ਪਹਿਲਾਂ ਵੀ ਵਿਜੀਲੇਂਸ ਵਿਭਾਗ ਨੂੰ ਲੋਕਾਂ ਦੁਆਰਾ ਦਿੱਤੀ ਜਾ ਚੁੱਕਿਆਂ ਹਨ ਪਰ ਰੇਡ ਦੇ ਬਾਅਦ ਕੋਈ ਕਾਰਵਾਈ ਨਹੀ ਹੁੰਦੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਵਿਕਾਸ ਕੰਮਾਂ ਅਤੇ ਨਗਰ ਕੌਂਸਲ ਦੇ ਪਿਛਲੇ ਕਰੀਬ 4 ਸਾਲਾਂ ਦੇ ਰਿਕਾਰਡ ਆਡਿਟ ਕਰਵਾਏ ਜਾਣ।