ਭਾਜਪਾ ਤੋਂ ਪੰਜਾਬ ਨੂੰ ਕੋਈ ਉਮੀਦ ਨਹੀਂ: ਰਵਨੀਤ ਬਿੱਟੂ
🎬 Watch Now: Feature Video
ਲੁਧਿਆਣਾ:ਕੇਂਦਰੀ ਬਜਟ (Budget 2022) ਬਾਰੇ ਲੁਧਿਆਣਾ ਐਮਪੀ ਰਵਨੀਤ ਬਿੱਟੂ (MP Ravneet Bittu) ਨੇ ਕਿਹਾ ਕਿ ਭਾਜਪਾ ਤੋਂ ਕੋਈ ਉਮੀਦ ਨਹੀਂ (No hope from bjp) ਹੈ, ਇਹ ਸਿਰਫ ਵੱਡੀਆਂ ਗੱਲਾਂ ਹੀ ਕਰਦੀ ਹੈ।ਉਨ੍ਹਾਂ ਕਿਹਾ ਕਿ ਗਜੇਂਦਰ ਸ਼ੇਖਾਵਤ (Gajender shekhawat) ਨੇ ਇਕ ਲੱਖ ਕਰੋੜ ਦੀ ਗੱਲ ਕਹੀ ਸੀ ਉਨ੍ਹਾਂ ਕਿਹਾ ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਚੋਣਾਂ ਆ ਗਈਆਂ ਤਾਂ ਉਦੋਂ ਹੀ ਭਾਜਪਾ ਨੂੰ ਪੰਜਾਬ ਦੀ ਯਾਦ ਕਿਉਂ ਆਈ ਉਨ੍ਹਾਂ ਕਿਹਾ ਸੱਤ ਸਾਲਾਂ ਦੇ ਵਿੱਚ ਕੀ ਉਹ ਸੁੱਤੇ ਹੋਏ ਸਨ ਉਨ੍ਹਾਂ ਕਿਹਾ ਕਿ ਬਜਟ ਵਿਚ ਪੰਜਾਬ ਨੂੰ ਤਾਂ ਸ਼ਾਇਦ ਕੁਝ ਮਿਲੇ ਨਾ ਮਿਲੇ ਪਰ ਸੁਖਦੇਵ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਕੋਈ ਨਾ ਕੋਈ ਮੱਦਦ ਦੇ ਦੇਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਬਜਟ ਤੋਂ ਕੋਈ ਉਮੀਦ ਉਨ੍ਹਾਂ ਨੂੰ ਨਹੀਂ ਹੈ ਕਿਉਂਕਿ ਪੰਜਾਬ ਦੇ ਨਾਲ ਭਾਜਪਾ ਵੱਲੋਂ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਈ ਗਈ।