ਪੰਜਾਬ ਕਰਿਫਊ : ਸਬਜ਼ੀ ਵੇਚਣ ਦੇ ਲਈ ਪਾਸ ਬਣਾਉਣ ਦਾ ਕੰਮ ਆਇਆ ਸਵਾਲਾਂ ਦੇ ਘੇਰੇ 'ਚ, ਵਿਕਰੇਤਾਵਾਂ ਨੇ ਪ੍ਰਸ਼ਾਸਨ 'ਤੇ ਲਗਾਏ ਇਲਜ਼ਾਮ - ਹੁਸ਼ਿਆਰਪੁਰ ਪ੍ਰਸ਼ਾਸਨ
🎬 Watch Now: Feature Video
ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫ਼ਿਊ ਦੇ ਚੱਲਦਿਆਂ ਲੋਕਾਂ ਨੂੰ ਘਰ ਬੈਠੇ ਖਾਣ ਪੀਣ ਦੀਆਂ ਵਸਤਾਂ ਜਿਵੇਂ ਸਬਜ਼ੀਆਂ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਕਰਫਿਊ ਪਾਸ ਦਿੱਤੇ ਜਾਂਦੇ ਹਨ। ਕਰਫਿਊ ਦੌਰਾਨ ਸਿਰਫ ਸਬਜ਼ੀ ਵੇਚਣ ਵਾਲਿਆਂ ਨੂੰ ਹੀ ਰੇਹੜੀ ਫੜੀ ਅਤੇ ਗੱਡੀ ਤੇ ਘੁੰਮਣ ਦੀ ਇਜਾਜ਼ਤ ਹੈ ਜਿਸ ਦੇ ਚੱਲਦਿਆਂ ਮੰਡੀ ਬੋਰਡ ਵੱਲੋਂ ਕਰਫਿਊ ਪਾਸ ਦਿੱਤਾ ਜਾਂਦਾ ਹੈ। ਸਬਜ਼ੀ ਵੇਚਣ ਵਾਲਿਆਂ ਨੇ ਮੰਡੀ ਬੋਰਡ ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਕੱਪੜਾ ਵੇਚਣ ਵਾਲੇ, ਬਰਤਨ ਵੇਚਣ ਵਾਲੇ ਹੋਰ ਰੇਹੜੀ ਫੜੀ ਲਗਾਉਣ ਵਾਲੇ ਸਿਫਾਰਸ਼ੀ ਲੋਕਾਂ ਦੇ ਪਾਸ ਬਣਾ ਦਿੱਤੇ ਹਨ। ਉਹ ਜੋ ਕਿ ਇਹ ਲੰਬੇ ਸਮੇਂ ਤੋਂ ਸਬਜ਼ੀ ਦਾ ਹੀ ਕੰਮ ਕਰਦੇ ਹਨ ਇਨ੍ਹਾਂ ਨੂੰ ਪਾਸ ਬਨਾਕੇ ਨਹੀਂ ਦਿੱਤੇ ਜਾ ਰਹੇ। ਜ਼ਿਲ੍ਹਾ ਮੰਡੀ ਬੋਰਡ ਅਫ਼ਸਰ ਤੇਜਿੰਦਰ ਸਿੰਘ ਨੇ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਹੀ ਪਾਸ ਬਣਾਉਣ ਦਾ ਕੰਮ ਬੰਦ ਕੀਤਾ ਗਿਆ ਹੈ।