ਸ਼ਰਧਾਲੂਆਂ ਨੂੰ ਵਾਪਸ ਲੈ ਕੇ ਪਰਤੇ ਪੀਆਰਟੀਸੀ ਬੱਸ ਡਰਾਈਵਰ ਹੋਏ ਪਰੇਸ਼ਾਨ - ਡੱਬਵਾਲੀ ਰੋਡ
🎬 Watch Now: Feature Video
ਬਠਿੰਡਾ: ਡੱਬਵਾਲੀ ਰੋਡ 'ਤੇ ਬਣੇ ਮੈਰੀਟੋਰੀਅਸ ਸਕੂਲ ਵਿੱਚ ਕੁਆਰੰਟੀਨ ਕੀਤੇ ਗਏ, ਪੀਆਰਟੀਸੀ ਬੱਸਾਂ ਦੇ ਡਰਾਈਵਰਾਂ ਨੇ ਆਪਣੇ ਹਾਲ ਬਿਆਨ ਕੀਤੇ। ਦੱਸ ਦਈਏ ਕਿ ਇਹ ਪੀਆਰਟੀਸੀ ਬਸ ਡਰਾਈਵਰ ਹਨ, ਜੋ ਨਾਂਦੇੜ ਤੋਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਦੇ ਵੱਖ-ਵੱਖ ਸੂਬਿਆਂ ਵਿੱਚ ਲੈ ਕੇ ਪਹੁੰਚੇ ਸਨ। ਇੱਕ ਡਰਾਈਵਰ ਵੱਲੋਂ ਆਪਣੀ ਆਪ ਬੀਤੀ ਦੱਸਦਿਆਂ ਤਸਵੀਰਾਂ ਸਾਂਝੀਆਂ ਕਰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਵਾਰਨਿੰਗ ਸਾਈਨ ਕਰਵਾ ਕੇ ਰੱਖਿਆ ਗਿਆ ਹੈ। ਇਨ੍ਹਾਂ ਪੀਆਰਟੀਸੀ ਬੱਸ ਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਵਧੀਆਂ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਨਾ ਕੋਈ ਹੋਰ ਪੁਖ਼ਤਾ ਪ੍ਰਬੰਧ ਹਨ।