ਪ੍ਰਨੀਤ ਕੌਰ ਨੇ ਵੀਡੀਓ ਕਾਲਿੰਗ ਰਾਹੀਂ ਐਸਆਈ ਹਰਜੀਤ ਸਿੰਘ ਨਾਲ ਕੀਤੀ ਗੱਲਬਾਤ - ਪ੍ਰਨੀਤ ਕੌਰ ਨੇ ਹਰਜੀਤ ਸਿੰਘ ਨਾਲ ਕੀਤੀ ਗੱਲਬਾਤ
🎬 Watch Now: Feature Video

ਪਟਿਆਲਾ: ਕੁੱਝ ਦਿਨ ਪਹਿਲਾ ਪਟਿਆਲਾ ਦੇ ਸਨੌਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਵਿੱਚ ਕੁਝ ਸ਼ਰਾਰਤੀ ਅਨਸਰਾਂ ਅਤੇ ਪੁਲਿਸ ਵਿਚਾਲੇ ਹੋਏ ਝਗੜੇ ਵਿੱਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ, ਜਿਸ ਦਾ ਪੀਜੀਆਈ ਵਿੱਚ ਸਫਲ ਸਰਜਰੀ ਦੌਰਾਨ ਇਲਾਜ ਹੋ ਗਿਆ ਹੈ। ਇਲਾਜ ਹੋਣ ਉਪਰੰਤ ਹਰਜੀਤ ਸਿੰਘ ਆਪਣੇ ਘਰ ਪਟਿਆਲਾ ਵਾਪਸ ਪਰਤਿਆ ਜਿੱਥੇ ਉਸ ਦਾ ਸਨਮਾਨ ਸਹੀ ਢੰਗ ਨਾਲ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਬੇਟੇ ਨੂੰ ਪੁਲਿਸ ਕਾਂਸਟੇਬਲ ਦੇ ਤੌਰ ਉੱਤੇ ਅਤੇ ਹਰਜੀਤ ਸਿੰਘ ਨੂੰ ਐਸਆਈ ਦੇ ਤੌਰ ਉੱਤੇ ਤਰੱਕੀ ਦਿੱਤੀ ਗਈ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਹਰਜੀਤ ਸਿੰਘ ਨਾਲ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕੀਤੀ ਹੈ।