ਖਸਤਾ ਹਾਲਤ ਸੜਕਾਂ ਨੇ ਪਿੰਡ ਵਾਸੀਆਂ ਦਾ ਜਿਉਣਾ ਕੀਤਾ ਦੁਹਭਰ - road situations in Fatehgarh sahib
🎬 Watch Now: Feature Video
ਫ਼ਤਹਿਗੜ੍ਹ ਸਾਹਿਬ : ਵੈਸੇ ਤਾਂ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿਚ ਸੜਕਾਂ ਦੇ ਜਾਲ ਵਿਛਾ ਦਿਤੇ ਹਨ ਪਰ ਇਹ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਕਿਉਂਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ। ਜਿਸ ਉੱਤੇ ਜਾਂਦੇ ਹੋਏ ਲੋਕਾਂ ਨੂੰ ਇਸ ਗੱਲ ਦਾ ਡਰ ਲੱਗਾ ਰਹਿੰਦਾ ਹੈ ਕਿ ਉਹ ਆਪਣੀ ਮੰਜਿਲ ਤੇ ਪੁਹੰਚ ਵੀ ਜਾਣ ਗਏ ਕਿ ਨਹੀਂ। ਸੜਕ ਦੇ ਸਬੰਧ ਵਿੱਚ ਲੋਕਾਂ ਦਾ ਕਹਿਣਾ ਸੀ ਕਿ ਇਸ ਸੜਕ ਵਿੱਚ ਥਾਂ-ਥਾਂ ਤੇ ਵੱਡੇ ਟੋਏ ਪਏ ਹੋਏ ਹਨ ਇਸਦੀ ਕੋਈ ਸਾਰ ਨਹੀਂ ਲੈ ਰਿਹਾ।
ਇਹ ਜੋ ਤੁਸੀਂ ਕੱਚਾ ਰਸਤਾ ਦੇਖ ਰਹੇ ਹੋ ਇਸ ਥਾਂ ਤੇ ਕਦੇ ਸੜਕ ਹੋਇਆ ਕਰਦੀ ਸੀ। ਪਰ ਹੁਣ ਇਸ ਦੀ ਹਾਲਤ ਇਹ ਹੈ ਕਿ ਕੋਈ ਵੀ ਕਦੇ ਵੀ ਇਥੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਦਰਜਨ ਤੋਂ ਵੱਧ ਪਿੰਡਾਂ ਨੂੰ ਸ਼ਹਿਤ ਨਾਲ ਜੋੜਦੀ ਹੈ। ਪਰ ਹੁਣ ਸੜਕ ਖਰਾਬ ਹੋਣ ਕਾਰਨ ਲੋਕ ਇਸ ਤੋਂ ਪ੍ਰੇਸ਼ਾਨ ਹਨ। ਲੋਕਾਂ ਨੇ ਦਸਿਆ ਕਿ ਪੜਾਈ ਕਰਨ ਜਾਣ ਵਾਲੇ ਬੱਚੇ ਕਾਈ ਬਾਰ ਇਥੇ ਗਿਰ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਸੱਟ ਵੀ ਲਗਦੀ ਹੈ। ਓਹਨਾ ਦਾ ਕਹਿੰਣਾ ਸੀ ਕਿ ਜਦੋ ਮੀਂਹ ਪੈਂਦਾ ਹੈ ਤਾਂ ਹੋਰ ਮੁਸ਼ਕਿਲ ਪੈਦਾ ਜੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਠੰਡ ਦਾ ਮੌਸਮ ਅਤੇ ਧੁੰਦ ਵਧ ਜਾਂਦੀ ਹੈ ਜਿਸ ਕਾਰਨ ਅੱਗੇ ਸੜਕ ਤੇ ਕੁਝ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ। ਉਹਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸੜਕ ਨੂੰ ਬਣਾਇਆ ਜਾਵੇ। ਜਿਸ ਨਾਲ ਕਿਸੇ ਵੱਡੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ।