ਪੁਲਿਸ ਨੇ ਨਾਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ - ਪਿੰਡ ਅਮਰਜੀਤਪੁਰ
🎬 Watch Now: Feature Video
ਜਲੰਧਰ: ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਨਕੇਲ ਕੱਸਣ ਦੀ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਪੁਲਿਸ ਨੇ ਤੋਤੀ ਪਿੰਡ ਵਿਖੇ 15 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਇੱਕ ਵਿਅਕਤੀ ਕਾਬੂ ਕੀਤਾ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੇਖਿਆ ਕਿ ਪਿੰਡ ਅਮਰਜੀਤਪੁਰ ਤੋਂ ਪਿੰਡ ਤੋਤੀ ਪੁਰ ਜਾ ਰਹੇ ਇੱਕ ਵਿਅਕਤੀ ਨੇ ਹੱਥ ਵਿੱਚ ਪਲਾਸਟਿਕ ਦੀ ਕੈਨੀ ਫੜੀ ਹੋਈ ਸੀ। ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਲਈ ਤਾਂ ਉਸ ਕੋਲੋਂ 15 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਛਾਣ ਲਾਭ ਸਿੰਘ ਉਰਫ਼ ਲੱਭਾ ਪੁੱਤਰ ਦੁੱਲਾ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Last Updated : Jan 3, 2021, 10:28 PM IST