ਚੋਣਾਂ ਤੋਂ ਪਹਿਲਾਂ ਫਲੈਗ ਮਾਰਚ ਦੇ ਕੀ ਮਾਈਨੇ? - Flag march by police
🎬 Watch Now: Feature Video
ਕਪੂਰਥਲਾ: 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਪੰਜਾਬ ਅੰਦਰ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ‘ਚ ਡੀ.ਐੱਸ.ਪੀ. ਰਾਜੇਸ਼ ਕੱਕੜ (DSP Rajesh Kakkar) ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸ਼ਹਿਰ ‘ਚ ਫਲੈਗ ਮਾਰਚ (Flag march by police in the city) ਕੱਢਿਆ ਗਿਆ ਹੈ। ਇਸ ਮਾਰਚ ਜ਼ਰੀਏ ਪੁਲਿਸ (police) ਨੇ ਸ਼ਹਿਰ ਦੀ ਸੁਰੱਖਿਆ ਨੂੰ ਲੈਕੇ ਆਮ ਲੋਕਾਂ ਵਿੱਚ ਵਿਸ਼ਵਾਸ਼ ਕਾਈਮ ਕੀਤਾ ਹੈ। ਇਸ ਮੌਕੇ ਡੀ.ਐੱਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਇਹ ਫਲੈਗ ਮਾਰਚ (Flag March) ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਵੱਲੋਂ ਕਿਸੇ ਵੀ ਕੀਮਤ ‘ਤੇ ਬਖ਼ਸ਼ੀਆ ਨਹੀਂ ਜਾਵੇਗਾ।