ਮਿੱਟੀ ਦੇ ਦੀਵੇ ਵੇਚਣ ਵਾਲਿਆਂ 'ਤੇ ਪੁਲਿਸ ਦਾ ਦਬਦਬਾ - ਮਿੱਟੀ ਦੇ ਦੀਵੇ ਵੇਚਣ ਵਾਲਿਆਂ
🎬 Watch Now: Feature Video
ਜਲੰਧਰ: ਫੈਸਟੀਵਲ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਵਿਚ ਰੌਣਕਾਂ ਮੁੜ ਤੋਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਦੇ ਦਿਨਾਂ ਵਿੱਚ ਕਈ ਲੋਕ ਛੋਟੀਆਂ-ਛੋਟੀਆਂ ਦੁਕਾਨਾਂ ਲਗਾ ਕੇ ਮਿੱਟੀ ਦੇ ਦੀਵੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਪਰ ਪੁਲਿਸ ਉਨ੍ਹਾਂ ਲੋਕਾਂ ਉੱਤੇ ਦਬਦਬਾ ਬਣਾ ਕੇ ਉਨ੍ਹਾਂ ਨੂੰ ਉਥੋਂ ਦੀ ਉਠਾ ਦਿੰਦੀ ਹੈ। ਜਲੰਧਰ ਦੇ ਜੋਤੀ ਚੌਕ ਦੇ ਨੇੜੇ ਛੋਟੀ ਦੁਕਾਨਾਂ ਲਗਾ ਕੇ ਦੀਵੇ ਵੇਚ ਰਹੀ ਔਰਤ ਨੂੰ ਪੁਲਿਸ ਨੇ ਉਥੋਂ ਦੀ ਜ਼ਬਰਦਸਤੀ ਉਠਾ ਦਿੱਤਾ। ਦੀਵੇ ਵੇਚ ਰਹੀ ਔਰਤ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹੀ ਉਠਾਉਂਦੇ ਹੋਏ ਉਨ੍ਹਾਂ ਸਾਰਾ ਸਮਾਨ ਤੋੜ ਦਿੱਤਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਪੁਲਿਸ ਨੂੰ ਜਦੋਂ ਇਸ ਸਬੰਧ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਛੋਟੀਆਂ ਦੁਕਾਨਾਂ ਨੂੰ ਟ੍ਰੈਫਿਕ ਜਾਮ ਹੋਣ ਕਾਰਨ ਉਥੋਂ ਹੀ ਉਠਾਇਆ ਹੈ।