ਪੁਲਿਸ ਨੇ 78 ਹਜ਼ਾਰ ਨਸ਼ੀਲੀਆਂ ਗੋਲ਼ੀਆਂ ਕੀਤੀਆਂ ਬਰਾਮਦ, ਮੁਲਜ਼ਮ ਮੌਕੇ ਤੋਂ ਫਰਾਰ - ਨਸ਼ਿਆਂ ਖਿਲਾਫ਼ ਮੁਹੀਮ
🎬 Watch Now: Feature Video
ਪੰਜਾਬ ਵਿੱਚ ਚੱਲ ਰਹੀ ਨਸ਼ਿਆਂ ਖਿਲਾਫ਼ ਮੁਹਿੰਮ ਦੇ ਚੱਲਦਿਆਂ ਲਹਿਰਾਗਾਗਾ ਪੁਲਿਸ ਨੇ 78 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਦ ਕਿ ਤਿੰਨ ਦੋਸ਼ਿਆਂ ਭੱਜਣ ਵਿੱਚ ਕਾਮਯਾਬ ਰਹੇ। ਥਾਣਾ ਮੁਖੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਲੀ ਇਤਲਾਹ ਮੁਤਾਬਕ ਕਿਸ਼ਨਗੜ੍ਹ ਵਾਲੇ ਪਾਸੇ ਡਰੇਨ ਦੀ ਪਟੜੀ 'ਤੇ ਥੈਲਾ ਚੁੱਕੀ ਆ ਰਹੇ ਲਾਡੀ ਸਿੰਘ, ਕਰਮਾ ਸਿੰਘ ਅਤੇ ਅਮਰੀਕ ਸਿੰਘ ਕੋਲੋਂ ਚੈਕਿੰਗ ਦੌਰਾਨ ਇਹ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਦ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸਹਾਇਕ ਥਾਣੇਦਾਰ ਬਿਕਰਮਜੀਤ ਸਿੰਘ ਵੱਲੋਂ ਅਗਲੀ ਕਾਰਵਾਈ ਜਾਰੀ ਹੈ।