ਜ਼ਹਿਰੀਲੀ ਸ਼ਰਾਬ ਵਾਲਾ ਕਾਂਡ ਰੋਕਿਆ ਜਾ ਸਕਦਾ ਸੀ: ਢੀਂਡਸਾ - ਮਾਝਾ ਜ਼ਹਿਰੀਲੀ ਸ਼ਰਾਬ
🎬 Watch Now: Feature Video
ਚੰਡੀਗੜ੍ਹ: ਮਾਝੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਗਿਣਤੀ 110 ਨੂੰ ਪਾਰ ਕਰ ਗਈ ਹੈ। ਇਸ ਨੂੰ ਲੈ ਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਸੀ ਜੇਕਰ ਸਰਕਾਰ ਪਹਿਲਾਂ ਫੜ੍ਹੀਆਂ ਗਈਆਂ ਸ਼ਰਾਬ ਦੀਆਂ ਫ਼ੈਕਟਰੀਆਂ ਦੇ ਮਾਮਲੇ 'ਤੇ ਕਾਰਵਾਈ ਕਰਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਦੀ ਹਾਈ ਕੋਰਟ ਦੇ ਜਸਟਿਸ ਤੋਂ ਜਾਂਚ ਕਰਵਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਸਿੱਟ ਬਣਾਉਂਦੀ ਹੈ ਉਹ ਸਰਕਾਰ ਦੇ ਕਹੇ ਮੁਤਾਬਕ ਹੀ ਕੰਮ ਕਰਦੀ ਹੈ।