ਲਉ ਜੀ ! ਹੁਣ ਅਕਾਲੀ ਪਹੁੰਚਾਉਣਗੇ ਮੰਦਰਾਂ 'ਚ 'ਗੰਗਾਜਲ' - ਅਕਾਲੀ ਆਗੂਆਂ ਦਾ ਤਰਕ
🎬 Watch Now: Feature Video
ਬਠਿੰਡਾ : ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਹੁਣ ਆਪਣੇ ਮਿਸ਼ਨ ਤੋਂ ਭਟਕ ਚੁੱਕੀ ਨਜ਼ਰ ਆ ਰਹੀ ਹੈ। ਜਿਸ ਦੀ ਮਿਸ਼ਾਲ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਅਕਾਲੀ ਆਗੂਆਂ ਨੇ ਹੁਣ ਬਾਬੇ ਨਾਨਕ ਦੇ ਮਿਸ਼ਨ ਤੋਂ ਕਿਨਾਰਾ ਕਰਦਿਆਂ ਸ਼ਹਿਰ ਦੇ ਮੰਦਰਾਂ ਵਿੱਚ ਟੈਂਕਰਾਂ ਰਾਹੀਂ ਗੰਗਾਜਲ ਸਪਲਾਈ ਕਰਨ ਦਾ ਬੀੜਾ ਉਠਾਇਆ ਹੈ। ਅਕਾਲੀ ਆਗੂਆਂ ਦਾ ਤਰਕ ਹੈ ਕਿ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਜਿਸ ਕਾਰਨ ਸ਼ਰਧਾਲੂਆਂ ਨੂੰ ਹਰਿਦੁਆਰ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਇਸ ਵਾਰ ਸ਼ਿਵ ਭਗਤਾਂ ਦੀ ਆਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਦਰਾਂ ਵਿੱਚ ਟੈਂਕਰ ਰਾਹੀਂ ਗੰਗਾਜਲ ਦੀ ਸਪਲਾਈ ਕੀਤੀ ਜਾਵੇਗੀ।