ਐਚਆਈਵੀ ਖ਼ੂਨ ਚੜ੍ਹਾਉਣ ਦੇ ਮਾਮਲੇ ਤਹਿਤ ਹਾਈ ਕੋਰਟ 'ਚ ਪਟੀਸ਼ਨ ਦਾਇਰ - ਪੰਜਾਬ-ਹਰਿਆਣਾ
🎬 Watch Now: Feature Video

ਬਠਿੰਡਾ: ਕੁਝ ਦਿਨ ਪਹਿਲਾਂ ਐਚਆਈਵੀ ਪੀੜਤ ਮਰੀਜ਼ ਦਾ ਖ਼ੂਨ ਥੈਲੇਸੀਮੀਆ ਤੋਂ ਪੀੜਤ ਬੱਚੇ ਨੂੰ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤਹਿਤ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਿਟੀ ਨੇ ਇੱਕ ਜਨਹਿੱਤ ਪਟੀਸ਼ਨ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਹੈ। ਇਸ ਮੌਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਵਧੀਕ ਮੈਂਬਰ ਸਕੱਤਰ (ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ) ਦੇ ਡਾ. ਮਨਦੀਪ ਮਿੱਤਲ ਨੇ ਦੱਸਿਆ ਕਿ ਥੈਲੇਸੀਮੀਆ ਦਾ ਇਲਾਜ ਨਹੀਂ ਹੈ, ਇਸ ਦਾ ਇੱਕੋ ਇਲਾਜ ਹੈ ਕਿ ਉਸ ਨੂੰ ਖੂਨ ਲਗਾਤਾਰ ਚੜ੍ਹਾਇਆ ਜਾਂਦਾ ਰਿਹੇ ਪਰ ਐੱਚਆਈਵੀ ਬਲੱਡ ਲਗਾ ਕਿ ਉਸ ਦੇ ਜੀਵਨ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ।