ਕੋਰੋਨਾ ਵੈਕਸੀਨ ਦੀਆਂ ਅਫਵਾਹਾਂ ਤੋਂ ਲੋਕ ਸੁਚੇਤ ਰਹਿਣ: ਡੀਸੀ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਮਿਸ਼ਨ ਫਤਿਹ ਤਹਿਤ ਕੋਰੋਨਾ ਨੂੰ ਮਾਤ ਦੇਣ ਲਈ ਜ਼ਿਲ੍ਹਾ ਹਸਪਤਾਲ ਤੋਂ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਪਹਿਲੀ ਵੈਕਸੀਨ ਐਸਐਮਓ ਫ਼ਤਹਿਗੜ੍ਹ ਸਾਹਿਬ ਡਾ. ਕੁਲਦੀਪ ਸਿੰਘ ਨੂੰ ਦਿੱਤੀ ਗਈ। ਡੀਸੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਸਬੰਧੀ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ। ਤਿਆਰੀਆਂ ਤਹਿਤ ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਸਬੰਧੀ ਤਿੰਨ ਡਰਾਈ ਰਨ ਕੀਤੇ ਗਏ ਸਨ। ਅੱਜ ਵੈਕਸਨੀਨੇਸ਼ਨ ਦੇ ਪਹਿਲੇ ਫ਼ੇਜ਼ ਤਹਿਤ ਜ਼ਿਲ੍ਹੇ ਵਿੱਚ ਪੰਜ ਥਾਵਾਂ ਵਿਖੇ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਉਪਰੰਤ ਇਨ੍ਹਾਂ ਪੰਜ ਥਾਵਾਂ ਦੇ ਨਾਲ ਨਾਲ ਕਮਿਊਨਟੀ ਹੈਲਥ ਸੈਂਟਰ ਅਮਲੋਹ, ਖੇੜਾ ਤੇ ਬਸੀ ਪਠਾਣਾਂ ਅਤੇ ਦੇਸ਼ ਭਗਤ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਵੀ ਵੈਕਸੀਨੇਸ਼ਨ ਹੋਵੇਗੀ।