ਸਵਾਰੀਆਂ ਨੇ ਬਠਿੰਡਾ ਮਾਨਸਾ ਹਾਈਵੇ ਕੀਤਾ ਜਾਮ
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਗਾਈਡਲਾਈਨਜ਼ ਮੁਤਾਬਿਕ 50 ਫੀਸਦ ਸਵਾਰੀਆਂ ਨੂੰ ਬੱਸਾ ਚ ਬਿਠਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਵਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਸਵਾਰੀਆਂ ਵੱਲੋਂ ਬਠਿੰਡਾ ਮਾਨਸਾ ਹਾਈਵੇ ਨੂੰ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੀ ਆੜ ’ਚ ਬੱਸਾਂ ਵਾਲੇ ਲੰਬੇ ਸਫਰ ਵਾਲਿਆਂ ਨੂੰ ਬੱਸਾਂ ਚ ਬਿਠਾ ਰਹੇ ਹਨ ਅਤੇ ਬੱਸਾ ਵੀ ਘੱਟ ਰੋਕ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਪਰੇਸ਼ਾਨੀ ਦੇ ਚੱਲਦੇ ਉਨ੍ਹਾਂ ਵੱਲੋਂ ਹਾਈਵੇ ਨੂੰ ਜਾਮ ਕੀਤਾ ਗਿਆ ਹੈ।