thumbnail

By

Published : Jan 20, 2021, 10:57 PM IST

ETV Bharat / Videos

ਫਿਲੌਰ ਦੇ ਗੜ੍ਹਾ ਰੋਡ ਵਾਸੀ ਗੰਦਗੀ ’ਚ ਰਹਿਣ ਨੂੰ ਮਜ਼ਬੂਰ

ਜਲੰਧਰ: ਫਿਲੌਰ ਦੇ ਗੜ੍ਹਾ ਰੋਡ ਦੇ ਵਾਰਡ ਨੰਬਰ ਪੰਜ ਜਿੱਥੇ ਲੋਕ ਗੰਦਗੀ ਵਿੱਚ ਰਹਿਣ ਨੂੰ ਮਜਬੂਰ ਹਨ, ਹੋਰ ਤਾਂ ਹੋਰ ਨਗਰ ਕੌਂਸਲ ਚੋਣਾਂ ਨੇੜੇ ਹੋਣ ਦੇ ਬਾਵਜੂਦ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ’ਚ ਓਵਰਫਲੋਅ ਨਾਲ ਸੀਵਰੇਜ ਦੀਆਂ ਪਾਈਪਾਂ ਤੋਂ ਗੰਦਾ ਪਾਣੀ ਬਾਹਰ ਸੜਕਾਂ ’ਤੇ ਫੈਲਿਆ ਪਿਆ ਹੈ, ਜਿਸ ਨਾਲ ਕੋਰੋਨਾ ਦੇ ਚੱਲਦਿਆਂ ਹੋਰ ਬੀਮਾਰੀਆਂ ਦਾ ਵੀ ਸ਼ਹਿਰ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸਥਾਨਕ ਸ਼ਹਿਰ ਵਾਸੀਆਂ ਵੱਲੋਂ ਕਈ ਵਾਰ ਨਗਰ ਕੌਂਸਲਰ ਦੇ ਦਫ਼ਤਰ ’ਚ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਗਈ ਪਰ ਵਿਭਾਗ ਵੱਲੋਂ ਇਸ ਸਮੱਸਿਆ ’ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲਰ ਦੀਆਂ ਵੋਟਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.