ਫ਼ਾਜ਼ਿਲਕਾ ਵਾਸੀਆਂ ਨੇ ਟਰੇਨ ਚਲਾਉਣ ਦੀ ਕੀਤੀ ਮੰਗ - ਸਰਕਾਰ ਨੂੰ ਅਪੀਲ
🎬 Watch Now: Feature Video
ਜਲਾਲਾਬਾਦ: ਕੋਰੋਨਾ ਕਾਲ ਦੇ ਦੌਰਾਨ ਫ਼ਾਜ਼ਿਲਕਾ ਤੋਂ ਫਿਰੋਜ਼ਪੁਰ ਮਾਰਗ 'ਤੇ ਬੰਦ ਹੋਈ ਟਰੇਨ ਅਜੇ ਤੱਕ ਨਹੀਂ ਚੱਲੀ, ਜਿਸ ਨੂੰ ਲੈ ਕੇ ਲੋਕਾਂ ਨੇ ਦੁਬਾਰਾ ਰੇਲ ਚਲਾਉਣ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 1 ਸਾਲ ਹੋ ਗਿਆ ਹੈ ਟਰੇਨਾਂ ਬੰਦ ਪਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਕੋਰੋਨਾ ਕਾਰਨ ਲੱਗੇ ਲਾਕਡਾਊਨ ਨੇ ਲੋਕਾਂ ਦਾ ਬਜਟ ਹਿਲਾ ਦਿੱਤਾ ਹੈ ਤੇ ਹੁਣ ਟਰੇਨਾਂ ਬੰਦ ਹੋਣ ਕਾਰਨ ਬੱਸਾਂ ਵਾਲੇ ਡਬਲ ਭਾੜਾ ਲੈ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਜੇਬ ’ਤੇ ਕਾਫੀ ਭਾਰ ਪੈ ਰਿਹਾ ਹੈ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫ਼ਾਜ਼ਿਲਕਾ ਤੋਂ ਫਿਰੋਜ਼ਪੁਰ ਮਾਰਗ ’ਤੇ ਵੀ ਜਲਦ ਤੋਂ ਜਲਦ ਟਰੇਨ ਚਲਾਈ ਜਾਵੇ।