ਤਿਉਹਾਰਾਂ ਦੇ ਦਿਨਾਂ 'ਚ ਪਛੜਿਆ ਚਾਈਨੀਜ਼ ਸਮਾਨ, ਲੋਕਾਂ ਨੇ ਕੀਤਾ ਭਾਰਤੀ ਸਮਾਨ ਵੱਲ ਰੁਖ਼
🎬 Watch Now: Feature Video
ਪਠਾਨਕੋਟ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਬਜ਼ਾਰਾਂ 'ਚ ਰੋਣਕਾਂ ਲੱਗਣ ਲੱਗੀਆਂ ਹਨ। ਪਰ ਇਸ ਵਾਰ ਬਜ਼ਾਰਾਂ 'ਚ ਖ਼ਰੀਦਦਾਰੀ ਨੂੰ ਲੈ ਕੇ ਇੱਕ ਨਵਾਂ ਤਜ਼ਰਬਾ ਸਾਹਮਣੇ ਆਇਆ ਹੈ। ਗ੍ਰਾਹਕਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਹੈ ਕਿ ਇਸ ਵਾਰ ਲੋਕਾਂ ਵੱਲੋਂ ਭਾਰਤੀ ਸਮਾਨ ਨੂੰ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ, ਅਤੇ ਲੋਕ ਚਾਈਨੀਜ਼ ਸਮਾਨ ਵੱਲ ਘੱਟ ਧਿਆਨ ਦੇ ਰਹੇ ਹਨ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਰਤੀ ਸਮਾਨ ਨੇ ਵਧੇਰੇ ਤਰੱਕੀ ਕੀਤੀ ਹੈ ਅਤੇ ਲੋਕਾਂ ਵੱਲੋਂ ਚਾਈਨੀਜ਼ ਨੂੰ ਛੱਡ ਭਾਰਤੀ ਸਮਾਨ ਨੂੰ ਵਧੇਰੇ ਖ਼ਰੀਦਿਆ ਜਾ ਰਿਹਾ ਹੈ। ਗ੍ਰਾਹਕਾਂ ਦੀ ਭਾਰਤੀ ਸਮਾਨ ਵੱਲ ਵਧਦੇ ਰੁਝਾਨ ਨੂੰ ਦੇਖ ਜਿੱਥੇ ਇੱਕ ਪਾਸੇ ਦੁਕਾਨਦਾਰਾਂ 'ਚ ਖ਼ੁਸ਼ੀ ਵੇਖਣ ਨੂੰ ਸਿਲ ਰਹੀ ਹੈ ਉੱਥੇ ਹੀ ਕਈ ਦੁਕਾਨਦਾਰਾਂ 'ਚ ਨਿਰਾਸ਼ਾ ਵੀ ਹੈ।
ਜ਼ਿਕਰਯੋਗ ਹੈ ਕਿ ਲੋਕਾਂ ਦੇ ਭਾਰਤੀ ਸਮਾਨ ਵੱਲ ਵੱਧਦੇ ਰੁਝਾਨ ਨਾਲ ਜਿੱਥੇ ਭਾਰਤ ਦੇ ਸਮਾਨ ਦੀ ਖ਼ਰੀਦਦਾਰੀ ਵਧੇਗੀ ਉੱਥੇ ਹੀ ਅਰਥਵਿਵਸਥਾ 'ਚ ਵੀ ਸੁਧਾਰ ਹੋਵੇਗਾ।