ਵਿਕਾਸ ਕਾਰਜ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ - phillaur
🎬 Watch Now: Feature Video
ਜਲੰਧਰ: ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਸੈਫਾਬਾਦ ਦੇ ਪ੍ਰਕਾਸ਼ ਨਗਰ ਦਾ ਪਿਛਲੇ 15 ਸਾਲਾਂ ਤੋਂ ਕੋਈ ਵੀ ਵਿਕਾਸ ਕਾਰਜ ਨਾ ਹੋਣ ਕਾਰਨ ਮੁਹੱਲੇ ਵਾਸੀਆਂ ਨੇ ਆਪਣੀ ਖੁਦ ਦੀ ਇੱਕ ਸੰਸਥਾ ਦਾ ਗਠਨ ਕੀਤਾ ਅਤੇ ਮਿਲ ਕੇ ਪ੍ਰਸ਼ਾਸਨ ਨੂੰ ਪ੍ਰਕਾਸ਼ ਨਗਰ ਦੇ ਵਿਕਾਸ ਕਾਰਜਾਂ ਦੇ ਲਈ ਅਪੀਲ ਕੀਤੀ। ਸੁਸਾਇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਇਨ੍ਹਾਂ ਵਿਕਾਸ ਕਾਰਜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪ੍ਰਕਾਸ਼ ਨਗਰ ਵਿਚ ਸੜਕਾਂ ਸਬੰਧੀ ਲਾਈਟਾਂ ਸਬੰਧੀ ਅਤੇ ਸੀਵਰੇਜ ਦੀ ਜੜੀਆਂ ਵੀ ਸਮੱਸਿਆ ਆ ਰਹੀਆਂ ਹਨ ਉਸ 'ਤੇ ਧਿਆਨ ਦਿੱਤਾ ਜਾਵੇ ਅਤੇ ਉਸ ਨੂੰ ਹੱਲ ਕੀਤਾ ਜਾਵੇ।