ਮਲੇਰਕੋਟਲਾ: ਸਕੂਲ ਫ਼ੀਸਾਂ ਨੂੰ ਲੈ ਕੇ ਨਿੱਜੀ ਸਕੂਲਾਂ ਖ਼ਿਲਾਫ਼ ਮਾਪਿਆਂ ਨੇ ਕੀਤਾ ਰੋਸ ਪ੍ਰਦਰਸ਼ਨ - school fees
🎬 Watch Now: Feature Video

ਮਲੇਰਕੋਟਲਾ: ਬ੍ਰੇਨਟਰੀ ਸਕੂਲ ਅਮਰਗੜ੍ਹ ਦੇ ਬਾਹਰ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੀ ਫੀਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਉੱਤੇ ਇਲਜ਼ਾਮ ਲਗਾਇਆ ਕਿ ਸਕੂਲ ਉਨ੍ਹਾਂ ਤੋਂ ਟ੍ਰਿਊਸ਼ਨ ਫੀਸ ਦੇ ਨਾਲ-ਨਾਲ ਸਕੂਲ ਟਰਾਂਸਪੋਰਟ ਚਾਰਜ ਤੇ ਹੋਰ ਦੂਜੇ ਚਾਰਜ ਵਸੂਲ ਰਿਹਾ ਹੈ ਜਿਸ ਦਾ ਉਨ੍ਹਾਂ ਉੱਤੇ ਵਾਧੂ ਦਾ ਬੋਝ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਜੇਕਰ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਉਹ ਆਪਣੇ ਬੱਚਿਆਂ ਨੂੰ ਇਸ ਸਕੂਲ ਤੋਂ ਹੱਟਾ ਲੈਣਗੇ।