ਚੰਡੀਗੜ੍ਹ 'ਚ ਹੇਅਰ ਸੈਲੂਨ ਦੇ ਮਾਲਕ ਗਾਹਕਾਂ ਨੂੰ ਪੀਪੀਈ ਕਿੱਟਾਂ ਪਾ ਕੇ ਦੇ ਰਹੇ ਸੇਵਾਵਾਂ - Chandigarh hair salons
🎬 Watch Now: Feature Video
ਚੰਡੀਗੜ੍ਹ: ਤਾਲਾਬੰਦੀ 'ਚ ਦਿੱਤੀ ਢਿੱਲੀ ਦੌਰਾਨ ਸੈਲੂਨ ਖੁੱਲ੍ਹਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ ਪਰ ਇਹ ਅਜਿਹਾ ਕਿੱਤਾ ਹੈ, ਜਿਸ ਵਿੱਚ ਕੰਮ ਕਰਨ ਲਈ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣਾ ਹੀ ਪੈਂਦਾ ਹੈ। ਇਸ ਲਈ ਸੈਲੂਨ ਦੇ ਮਾਲਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਚੰਡੀਗੜ੍ਹ ਵਿੱਚ ਗਾਹਕਾਂ ਨੂੰ ਪੀਪੀਈ ਕਿੱਟਾਂ ਪਾ ਕੇ ਸੇਵਾਵਾਂ ਦੇ ਰਹੇ ਹਨ। ਇਸ ਬਾਰੇ ਸੈਲੂਨ ਦੇ ਮਾਲਕ ਮੁਹੰਮਦ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ ਤੇ ਉਹ ਪੀਪੀਈ ਕਿੱਟਾਂ ਪਾ ਕੇ ਸੇਵਾਵਾਂ ਦੇ ਰਹੇ ਹਨ।
Last Updated : Jun 9, 2020, 5:22 PM IST