ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਇੱਕੋ ਹੱਲ: ਅਰੋੜਾ
ਸੰਗਰੂਰ: ਕੇਂਦਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿੰਨਾ ਚਿਰ ਉਹ ਖੇਤੀ ਕਾਨੂੰਨਾਂ ਨੂੰ ਮੁੱਢੋਂ ਰੱਦ ਨਹੀਂ ਕਰਦੀ ਓਨਾ ਚਿਰ ਇਸਦਾ ਹੱਲ ਨਹੀਂ ਹੋ ਸਕਦਾ। ਇਹ ਸਿਰਫ਼ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕੇਂਦਰ ਦਾ ਪ੍ਰਸਤਾਵ ਠੁਕਰਾਉਣ ਦਾ ਮਕਸਦ ਸਿਰਫ਼ ਇੱਕ ਹੀ ਹੈ ਕਿ ਬਿਨਾਂ ਠੋਸ ਨੀਤੀ ਤੇ ਨੀਅਤ ਵਾਲਾ ਇਹ ਪ੍ਰਸਤਾਵ ਕਿਸੇ ਦੇ ਵੀ ਸਮਝ ਨਹੀਂ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਇਹ ਗ਼ਲਤ ਫ਼ੈਸਲਾ ਲਿਆ ਗਿਆ ਹੈ ਅਤੇ ਜੇ ਕੇਂਦਰ ਨੂੰ ਲਗਦਾ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ 'ਚ ਹੈ ਤਾਂ ਉਹ ਇੱਕ ਵਾਰੀ ਕਾਨੂੰਨ ਰੱਦ ਕਰਕੇ ਦੁੁਬਾਰਾ ਕਿਸਾਨਾਂ ਨਾਲ ਸਲਾਹ ਉਪਰੰਤ ਇਨ੍ਹਾਂ ਨੂੰ ਲਾਗੂ ਕਰੇ।