ਫਸਲੀ ਰਕਬੇ ਨੂੰ ਅੱਗ ਤੋਂ ਬਚਾਉਣ ਲਈ ਬਰਨਾਲਾ ਜ਼ਿਲ੍ਹੇ ਕੋਲ ਸਿਰਫ 3 ਫ਼ਾਇਰ ਬ੍ਰਿਗੇਡ ਗੱਡੀਆਂ
🎬 Watch Now: Feature Video
ਬਰਨਾਲਾ: ਕੋਰੋਨਾ ਸੰਕਟ ਕਾਰਨ ਜਾਰੀ ਕਰਫਿਊ ਦੇ ਦੌਰਾਨ ਇਸ ਵਾਰ ਕਿਸਾਨਾਂ ਦੀ ਕਣਕ ਦੀ ਫਸਲ ਦੀ ਵਾਢੀ 'ਚ ਦੇਰੀ ਹੋ ਰਹੀ ਹੈ। ਅਕਸਰ ਹੀ ਹਰ ਸਾਲ ਪੱਕੀ ਹੋਈ ਕਣਕ ਨੂੰ ਅੱਗ ਲੱਗਣ ਦੀਆਂ ਘਟਾਨਾਵਾਂ ਹੁੰਦੀਆਂ ਹਨ। ਇਸ ਮਾਮਲੇ ਤੇ ਕਿਸਾਨ ਬੇਹਦ ਪਰੇਸ਼ਾਨ ਹਨ ਤੇ ਇਹ ਫਿਕਰ ਇਸ ਵਾਰ ਹੋਰ ਵੱਧ ਗਿਆ ਹੈ ਕਿਉਂਕਿ ਪੱਕੀ ਹੋਈ ਫਸਲ ਦੀ ਵਾਢੀ 'ਚ ਦੇਰੀ ਹੋਣ ਨਾਲ ਅਜਿਹੀ ਘਟਨਾਵਾਂ 'ਚ ਵਧ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਅੱਗ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਸਰਕਾਰੀ ਪੱਧਰ ’ਤੇ ਬਹੁਤ ਘੱਟ ਪ੍ਰਬੰਧ ਹਨ। ਕਿਉਂਕਿ ਬਰਨਾਲਾ ਜ਼ਿਲ੍ਹੇ ਵਿੱਚ 1 ਲੱਖ 14 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਹੇਠ ਰਕਬਾ ਹੈ, ਪਰ ਇਸ ਫ਼ਸਲ ਨੂੰ ਬਚਾਉਣ ਲਈ ਸਰਕਾਰੀ ਪੱਧਰ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਸਿਰਫ਼ 3 ਫ਼ਾਇਰ ਬ੍ਰਿਗੇਡ ਗੱਡੀਆਂ ਹਨ।