ਜਲੰਧਰ ’ਚ ਏਟੀਐੱਮ ਰਾਹੀਂ ਧੋਖਾਧੜੀ ਕੀਤੇ ਜਾਣ ਮਾਮਲੇ ’ਚ ਇਕ ਗ੍ਰਿਫ਼ਤਾਰ, ਦੂਜਾ ਨੌਜਵਾਨ ਹੋਇਆ ਫਰਾਰ - ਏਟੀਐੱਮ ਰਾਹੀਂ ਧੋਖਾਧੜੀ
🎬 Watch Now: Feature Video
ਜਲੰਧਰ: ਨਕੋਦਰ ਰੋਡ ’ਤੇ ਸਥਿਤ ਯੂਕੋ ਬੈਂਕ ਏਟੀਐਮ ’ਚ ਪੈਸੇ ਕਢਵਾਉਣ ਆਏ ਯੁਵਕ ਦੇ ਬੈਂਕ ਖਾਤੇ ’ਚੋਂ ਦੋ ਸ਼ਾਤਿਰ ਨੌਜਵਾਨਾਂ ਨੇ ਧੋਖੇ ਨਾਲ ਤੇਰਾਂ ਹਜ਼ਾਰ ਰੁਪਏ ਕਢਵਾ ਲਏ। ਨੌਜਵਾਨ ਨੂੰ ਦੋਵੇਂ ਯੁਵਕਾਂ ਨੇ ਬੇਵਕੂਫ਼ ਬਣਾਉਂਦੇ ਹੋਏ ਉਸਦਾ ਏਟੀਐਮ ਲੈ ਕੇ ਚਲੇ ਗਏ ਅਤੇ ਦੂਸਰੇ ਏਟੀਐਮ ਤੋਂ ਪੈਸੇ ਕਢਵਾ ਲਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਇੱਕ ਯੁਵਕ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ਧੋਖਾਧੜੀ ਸਬੰਧੀ ਸ਼ਿਕਾਇਤ ਵੀ ਪੁਲੀਸ ਨੂੰ ਦਰਜ ਕਰਵਾ ਦਿੱਤੀ ਹੈ