ਫਿਰ ਤੋਂ ਗਾਂਧੀ ਵਨੀਤਾ ਆਸ਼ਰਮ ਚੋਂ ਕੁੜੀਆਂ ਨੇ ਕੀਤੀ ਭੱਜਣ ਦੀ ਕੋਸ਼ਿਸ਼ - ਪੁਲਿਸ ਫੋਰਸ
🎬 Watch Now: Feature Video
ਜਲੰਧਰ: ਗਾਂਧੀ ਵਨੀਤਾ ਆਸ਼ਰਮ ਵਿੱਚ ਕੁੱਝ ਦਿਨ ਪਹਿਲਾਂ 40 ਦੇ ਕਰੀਬ ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਮੁੜ ਤੋਂ ਕੁੜੀਆਂ ਨੇ ਆਸ਼ਰਮ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਇਕ ਵਾਰ ਫਿਰ ਤੋਂ ਆਸ਼ਰਮ ਚ ਹੰਗਾਮਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਜਦੋਂ ਕੁੜੀਆਂ ਆਸ਼ਰਮ ਚੋਂ ਭੱਜਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤਾਂ ਆਸ਼ਰਮ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਨੂੰ ਦੇਖ ਕੇ ਰੋਕ ਦਿੱਤਾ ਗਿਆ। ਕਾਬਿਲੇਗੌਰ ਹੈ ਕਿ ਮੌਜੂਦਾ ਸਮੇਂ ਵਿੱਚ ਅੰਦਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਮਾਮਲੇ ਤੇ ਆਪ ਦੇ ਸਾਬਕਾ ਜੁਆਇੰਟ ਸਕੱਤਰ ਨੇ ਦੱਸਿਆ ਹੈ ਕਿ ਕੁੜੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਆਸ਼ਰਮ ਅੰਦਰ ਮੈਨੇਜਮੇਂਟ ਉਨ੍ਹਾਂ ਨੂੰ ਨਾ ਤਾਂ ਚੰਗਾ ਖਾਣ ਨੂੰ ਦਿੰਦੀ ਹੈ ਤੇ ਨਾ ਹੀ ਉਨ੍ਹਾਂ ਨਾਲ ਚੰਗਾ ਵਤੀਰਾ ਕੀਤਾ ਜਾਂਦਾ ਹੈ।
Last Updated : Mar 12, 2021, 11:52 AM IST