ਰਸਤੇ 'ਚ ਫਿਰ ਰੁਕੇ ਸੀਐਮ ਚੰਨੀ, ਆਮ ਲੋਕਾਂ ਨਾਲ ਛੱਕਿਆ ਲੰਗਰ - Former Chief Minister Capt. Amarinder Singh
🎬 Watch Now: Feature Video
ਮੋਹਾਲੀ: ਸਵੇਰੇ ਹੀ ਖ਼ਬਰ ਆਈ ਕਿ ਸੀਐਮ ਚੰਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਸਿਸਮਾ ਫਾਰਮਹਾਉਸ ਵਿੱਚ ਜਾਣਗੇ। ਦੁਪਿਹਰ ਪੈਂਦੇ ਚੰਨੀ ਆਪਣੇ ਪਰਿਵਾਰ ਦੇ ਨਾਲ ਸਿਸਮਾ ਫਾਰਮ ਗਏ। ਜਿੱਥੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਉਨ੍ਹਾਂ ਦੇ ਬੇਟੇ ਅਤੇ ਬਹੁ ਵੀ ਸਨ। ਸਿਸਮਾ ਫਾਰਮ ਹਾਊਸ ਤੋਂ ਵਾਪਿਸ ਆਉਂਦੇ ਚੰਨੀ ਰਸਤੇ 'ਚ ਇੱਕ ਥਾਂ ਰੁੱਕੇ ਜਿੱਥੇ ਉਨ੍ਹਾਂ ਆਮ ਲੋਕਾਂ ਨਾਲ ਲੰਗਰ ਦਾ ਆਨੰਦ ਮਾਣਿਆ।