ਮੇਰੇ ’ਤੇ ਨਹੀਂ ਸਗੋਂ ਸੁਖਬੀਰ ਬਾਦਲ ’ਤੇ ਪਰਚਾ ਹੋਇਐ: ਰਮਿੰਦਰ ਆਵਲਾ
🎬 Watch Now: Feature Video
ਫਰੀਦਕੋਰਟ: ਪਿਛਲੇ ਦਿਨੀ ਜਲਾਲਾਬਾਦ ਵਿੱਚ ਹੋਏ ਅਕਾਲੀ ਅਤੇ ਕਾਂਗਰਸ ਵਰਕਰਾਂ ਦੀ ਝੜਪ ਦੌਰਾਨ ਕੁਝ ਕਾਂਗਰਸੀ ਵਰਕਰ ਵੀ ਜ਼ਖ਼ਮੀ ਹੋਏ ਸਨ। ਇਨ੍ਹਾਂ ਜ਼ਖ਼ਮੀ ਵਰਕਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਭਰਤੀ ਕਰਾਇਆ ਗਿਆ ਸੀ, ਜਿਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਅਤੇ ਵਿਧਾਇਕ ਰਮਿੰਦਰ ਆਵਲਾ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਿੰਦਰ ਆਵਲਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੇ ਗੁੰਡਿਆਂ ਨੇ ਕਾਂਗਰਸੀ ਵਰਕਰਾਂ ’ਤੇ ਹਮਲਾ ਕੀਤਾ ਹੈ, ਜਿਸ ਨੂੰ ਜਲਾਲਾਬਾਦ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਉਹ ਵਰਕਰ ਵੀ ਮੌਜੂਦ ਸਨ ਜਿਨ੍ਹਾਂ ਉਪਰ ਪਹਿਲਾਂ ਹੀ ਪਰਚੇ ਦਰਜ ਹਨ।
Last Updated : Feb 5, 2021, 11:50 AM IST