ਜਦੋਂ ਸਿੱਧੂ ਨੇ ਮੋਦੀ ਨੂੰ ਕਿਹਾ ਚੋਰ ਤਾਂ ਪਿੱਛੇ ਕੁਰਸੀਆਂ ਲੈ ਕੇ ਦੌੜਨ ਲੱਗੇ ਲੋਕ - sikh riots
🎬 Watch Now: Feature Video
ਮੱਧ ਪ੍ਰਦੇਸ਼ ਦੇ ਦੇਵਾਸ ਸ਼ਾਜਾਪੁਰ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰ ਪਹਿਲਾਦ ਸਿੰਘ ਟਿਪਾਨੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਨੇ ਦੇਸ਼ ਨੂੰ ਵੇਚ ਦਿੱਤਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਲੋਕਾਂ ਤੋਂ 'ਗਲੀ-ਗਲੀ ਮੇ ਸ਼ੋਰ ਹੈ, ਚੌਕੀਦਾਰ ਚੋਰ ਹੈ' ਦੇ ਨਾਅਰੇ ਲਗਵਾਏ। ਸਿੱਧੂ ਨੇ ਕਿਹਾ ਕਿ ਮੋਦੀ ਨੂੰ ਲੱਗਦਾ ਹੈ ਕਿ 2014 ਤੋਂ ਪਹਿਲਾਂ ਭਾਰਤ ਬਣਿਆ ਹੀ ਨਹੀਂ ਸੀ, ਮੋਦੀ ਦੇ ਭਗਤਾਂ ਨੇ ਭਾਰਤ ਨੂੰ ਜ਼ਮੀਨ ਤੋਂ ਖੋਦ ਕੇ ਬਾਹਰ ਕੱਢਿਆ ਹੈ।