‘ਸਾਢੇ ਚਾਰ ਸਾਲ ਕਾਂਗਰਸ ਦਾ ਨਹੀਂ ਅਕਾਲੀਆਂ ਦਾ ਰਿਹੈ ਮੁੱਖ ਮੰਤਰੀ‘ - ਕੈਪਟਨ ਅਮਰਿੰਦਰ ਸਿੰਘ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13387447-5-13387447-1634556317042.jpg)
ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ ਵੱਲੋਂ ਆਪਣੇ ਹਲਕੇ ਵਿੱਚ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੇਲੇ ਦੀ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਹੈ ਪਹਿਲਾਂ ਸਾਢੇ ਚਾਰ ਸਾਲ ਜਿਹੜਾ ਮੁੱਖ ਮੰਤਰੀ ਸੀ ਉਹ ਅਕਾਲੀ ਦਲ ਦਾ ਹੀ ਮੁੱਖ ਮੰਤਰੀ ਸੀ, ਜਿਸ ਨੇ ਸਾਢੇ ਚਾਰ ਸਾਲ ਵਿੱਚ ਕੋਈ ਕੰਮ ਨਹੀਂ ਹੋਣ ਦਿੱਤਾ। ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਭਲੇ ਲਈ ਨਿਰਪੱਖ ਤੌਰ ‘ਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ, ਜੇਕਰ ਕਿਸੇ ਨੂੰ ਵੀ ਸਿੱਧੂ ‘ਤੇ ਕੋਈ ਸ਼ੱਕ ਹੈ ਤਾਂ ਉਹ ਸਿੱਧੂ ਦੀ ਜਦੋਂ ਮਰਜ਼ੀ ਜਾਂਚ ਕਰਵਾ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੀ ਸੀ ਤਾਂ ਉਨ੍ਹਾਂ ਕਿਹਾ ਕਿ ਬਾਰਡਰ ਇਲਾਕੇ ਵਿੱਚ ਸ਼ਰਾਬ ਤੇ ਨਸ਼ਿਆਂ ਦੇ ਸੋਨੇ ਦੀ ਤਸਕਰੀ ਆਮ ਸੀ ਹੁਣ ਕੇਂਦਰ ਸਰਕਾਰ ਵੱਲੋਂ ਖੇਤਰ ਵਧਾਉਣ ਨਾਲ ਕੋਈ ਖਾਸ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ, ਪਰ ਫਿਰ ਵੀ ਕੋਈ ਨਾ ਕੋਈ ਗੱਲਬਾਤ ਹੋਏਗੀ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ।