ਕੇਂਦਰ ਸਰਕਾਰ ਖਿਲਾਫ਼ ਗਰਜਿਆ ਮੁਸਲਿਮ ਭਾਈਚਾਰਾ - ਇਕੱਠੇ ਹੋਕੇ ਚੱਲਣ ਦੀ ਲੋੜ
🎬 Watch Now: Feature Video
ਮਲੇਰਕੋਟਲਾ: ਕਿਸਾਨ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ (bharat band) ਦਾ ਸੱਦਾ ਦਿੱਤਾ ਗਿਆ ਸੀ । ਇਸ ਬੰਦ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਇਸਦੇ ਚੱਲਦੇ ਹੀ ਮਲੇਰਕੋਟਲਾ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਉਂਦੇ ਹੋਏ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਮੁਸਲਿਮ ਲੋਕਾਂ ਦੇ ਨਾਲ ਨਾਲ ਮਹਿਲਾਵਾਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਦੀਆਂ ਵਿਖਾਈ ਦਿੱਤੀਆਂ। ਇਸ ਮੌਕੇ ਵਕੀਲ ਤੇ ਸਮਾਜ ਸੇਵੀ ਮੂਬੀਨ ਫਾਰੂਕੀ ਨੇ ਕਿਹਾ ਕਿ ਇਸ ਇਕੱਠ ਅਤੇ ਭਾਰਤ ਬੰਦ ਦੇ ਚਲਦਿਆਂ ਇਹ ਸਾਬਿਤ ਕਰ ਦਿਖਾਇਆ ਹੈ ਕਿ ਕਿਸਾਨਾਂ ਦੀ ਜਿੱਤ ਪੱਕੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸੇ ਤਰਾਂ ਇਕੱਠੇ ਹੋਕੇ ਚੱਲਣ ਦੀ ਲੋੜ ਹੈ ਜਿਸ ਕਰਕੇ ਜਲਦ ਕਿਸਾਨਾਂ ਤੇ ਆਮ ਲੋਕਾਂ ਦੀ ਜਿੱਤ ਜਲਦ ਹੋਵੇਗੀ।