ਰਾਏਕੋਟ ਸਰਕਾਰੀ ਹਸਪਤਾਲ ਨੂੰ ਸਾਂਸਦ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਮਿਲੀਆਂ ਦੋ ਐਂਬੂਲੈਂਸਾਂ - MP Dr Raikot Government Hospital
🎬 Watch Now: Feature Video
ਰਾਏਕੋਟ: ਸਿਵਲ ਹਸਪਤਾਲ ਨੂੰ ਫ਼ਤਿਹਗੜ੍ਹ ਸਾਹਿਬ ਦੇ ਐਮ.ਪੀ. ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਦੋ ਐਂਬੂਲੈਂਸਾਂ ਮਿਲੀਆ ਹਨ। ਇਸ ਨਾਲ ਹਸਪਤਾਲ ਵਿੱਚ ਐਂਬੂਲੈਂਸ ਦੀ ਘਾਟ ਦੀ ਚਿਰਕੋਣੀ ਸਮੱਸਿਆ ਦਾ ਹੱਲ ਹੋਇਆ ਹੈ। ਐਮ.ਪੀ ਡਾ ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਪ੍ਰਾਈਵੇਟ ਹਸਪਤਾਲਾਂ ਨਾਲੋਂ ਵੱਧ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਹਰੇਕ ਵਾਰਡ ਵਿੱਚ ਹਰ ਇੱਕ ਬੈੱਡ 'ਤੇ ਪਾਈਪ ਲਾਈਨ ਰਾਹੀਂ ਆਕਸੀਜਨ ਉਪਲੱਬਧ ਕਰਵਾਈ ਜਾਵੇਗੀ ਅਤੇ ਮੁਰਚਰੀ ਦਾ ਨਿਰਮਾਣ ਕਰਵਾਇਆ ਜਾਵੇਗਾ, ਜਿਸ ਲਈ ਲੋੜੀਂਦੇ ਕੰਮ ਸ਼ੁਰੂ ਹੋ ਚੁੱਕੇ ਹਨ।