ਅੰਮ੍ਰਿਤਸਰ 'ਚ ਕਿਸਾਨਾਂ ਦੇ ਹੱਕ 'ਚ ਕੱਢੀ ਮੋਟਰਸਾਈਕਲ ਰੈਲੀ - motorcycle rally in favor of farmers
🎬 Watch Now: Feature Video

ਅੰਮ੍ਰਿਤਸਰ: ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਲਈ ਸ਼ਹਿਰ ਦੀਆਂ ਸਮੁੱਚੀਆਂ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਐਨਜੀਓ ਵੱਲੋਂ ਕਾਰਸੇਵਾ ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਵਿਸ਼ਾਲ ਮੋਟਰਸਾਈਕਲ ਰੋਸ ਰੈਲੀ ਕੱਢੀ ਗਈ। ਸੇਵਾਦਾਰ ਸੁਖਵਿੰਦਰ ਸਿੰਘ ਬਾਬਾ ਭੂਰੀ ਵਾਲਿਆਂ ਨੇ ਕਿਹਾ ਕਿ ਇਹ ਰੈਲੀ ਸੰਘਰਸ਼ਸ਼ੀਲ ਕਿਸਾਨਾਂ ਦੇ ਹੱਕ ਵਿੱਚ ਅਰਦਾਸ ਤੋਂ ਬਾਅਦ ਗੁਰਦੁਆਰਾ ਸ਼ਹੀਦਗੰਜ ਤੋਂ ਸ਼ਹਿਰ ਦੇ 12 ਗੇਟਾਂ ਰਾਹੀਂ ਗੋਲਡਨ ਗੇਟ ਤੱਕ ਕੀਤੀ ਗਈ। ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਕਿਹਾ ਕਿ ਇਹ ਰੈਲੀ ਸਾਰੇ ਵਰਗਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਵੀ ਕਿਸਾਨਾਂ ਨੂੰ ਲੋੜ ਪਵੇਗੀ ਉਹ ਉਨ੍ਹਾਂ ਨਾਲ ਖੜੇ ਰਹਿਣਗੇ।