ਬਹੁਤਾ ਮਜ਼ਦੂਰ ਵਰਗ ਵੀ ਸਿਆਸੀ ਬਦਲ ਦੀ ਰੱਖ ਰਿਹੈ ਝਾਕ - 2022 ਵਿਧਾਨ ਸਭਾ ਚੋਣਾਂ
🎬 Watch Now: Feature Video
ਬਠਿੰਡਾ: 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਨਿੱਤ ਨਵੇਂ ਬਿਆਨ ਦਾਗੇ ਜਾ ਰਹੇ ਹਨ, ਉੱਥੇ ਹੀ ਬੀਤੇ ਦਿਨੀਂ ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ ਤੋਂ ਬਾਅਦ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਦੇ ਮਜ਼ਦੂਰਾਂ ਨੇ ਕਿਹਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ ਪਰ ਗ਼ਰੀਬਾਂ ਦੀ ਕਿਸੇ ਵੱਲੋਂ ਸਾਰ ਲਈ ਨਹੀਂ ਲਈ ਜਾਂਦੀ। ਉਨ੍ਹਾਂ ਨੇ ਜਾਤੀਵਾਦ ਅਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਇਸ ਨੂੰ ਕੋਈ ਜਗ੍ਹਾ ਨਹੀਂ। ਹੁਣ ਵੋਟਰ ਸਿਆਣਾ ਹੈ ਤੇ ਉਸ ਨੇ ਆਪਣੇ ਹਿਸਾਬ ਨਾਲ ਉਮੀਦਵਾਰ ਨੂੰ ਵੋਟਾਂ ਪਾਉਣੀਆਂ ਹਨ। ਇਸ ਵਾਰ ਲੋਕ ਸੋਚ ਸਮਝ ਕੇ ਵੋਟਾਂ ਪਾਉਣਗੇ ਕਿਉਂਕਿ ਹੁਣ ਸਿਆਸੀ ਬਦਲਾਅ ਦਾ ਸਮਾਂ ਆ ਗਿਆ ਹੈ, ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀਆਂ ਹਨ ਵੋਟਾਂ ਸਮੇਂ ਇਨ੍ਹਾਂ ਨੂੰ ਮਜ਼ਦੂਰ ਦਲਿਤ ਜ਼ਰੂਰ ਯਾਦ ਆਉਂਦੇ ਹਨ ਪਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਇਸ ਵਾਰ ਮਜ਼ਦੂਰ ਵਰਗ ਸਿਹਤ ਸੇਵਾਵਾਂ ਅਤੇ ਸਿੱਖਿਆ ਨੂੰ ਲੈ ਕੇ ਬਣਦੇ ਕਦਮ ਚੁੱਕਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਹੀ ਆਪਣਾ ਵੋਟ ਦੇਣਗੇ।