ਪ੍ਰਦੂਸ਼ਣ ਮੁਕਤ ਦੀਵਾਲੀ ਲਈ ਮੋਗਾ ਨਿਗਮ ਨੇ 'ਗੋਹੇ ਤੇ ਕੂੜੇ' ਤੋਂ ਬਣਾਏ ਦੀਵੇ - ਮੋਗਾ
🎬 Watch Now: Feature Video
ਮੋਗਾ: ਨਗਰ ਨਿਗਮ ਵੱਲੋਂ ਇਸ ਵਾਰ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਗੋਹੇ ਅਤੇ ਹੋਰ ਕੂੜੇ ਤੋਂ ਦੀਵੇ ਤਿਆਰ ਕੀਤੇ ਜਾ ਰਹੇ ਹਨ। ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਿਗਮ ਵੱਲੋਂ ਇਸ ਵਾਰ ਸ਼ਹਿਰ ਵਿੱਚ ਸਫ਼ਾਈ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਲਈ ਇਹ ਦੀਵੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਦੀਵੇ ਵਾਤਾਵਰਨ ਅਨੁਕੂਲ ਹਨ ਕਿਉਂਕਿ ਇਹ ਮਸ਼ੀਨ ਰਾਹੀਂ ਗੋਹੇ ਅਤੇ ਕੂੜੇ ਕਰਕਟ ਤੋਂ ਤਿਆਰ ਖਾਧ ਰਾਹੀਂ ਬਣਾਏ ਗਏ ਹਨ। ਨਿਗਮ ਇਨ੍ਹਾਂ ਦੀਵਿਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਵੇਚ ਰਹੀ ਹੈ। ਦੀਵਿਆਂ ਨੂੰ ਖਰੀਦਣ ਲਈ ਪੁੱਜੀਆਂ ਔਰਤਾਂ ਨੇ ਨਿਗਮ ਦੇ ਇਸ ਉਪਰਾਲੇ ਨੂੰ ਬਹੁਤ ਹੀ ਵਧੀਆ ਦੱਸਿਆ।