'ਸ਼ਹੀਦ ਹੋ ਰਹੇ ਕਿਸਾਨਾਂ ਨੂੰ ਲੈਕੇ ਮੋਦੀ ਮੰਗਣ ਮੁਆਫੀ' - ਲਖੀਮਪੁਰ
🎬 Watch Now: Feature Video
ਅੰਮ੍ਰਿਤਸਰ: ਕੈਬਨਿਟ ਮੰਤਰੀ (Cabinet Minister) ਬਣਨ ਤੋਂ ਬਾਅਦ ਡਾ. ਰਾਜ ਕੁਮਾਰ ਵੇਰਕਾ (Dr. Raj Kumar Verka) ਅੰਮ੍ਰਿਤਸਰ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਰਾਣੀ ਕਾ ਬਾਗ ਮਾਤਾ ਲਾਲ ਦੇਵੀ ਮੰਦਰ ‘ਚ ਮੱਥਾ ਟੇਕਿਆ ਹੈ। ਰਾਜ ਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਹਮੇਸ਼ਾ ਹੀ ਇੱਥੇ ਨਤਮਸਤਕ ਹੋਣ ਆਉਂਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਆਪਣੇ ਸਮਰਥਕਾਂ ਦਾ ਸ਼ੁੱਕਰਾਨਾ ਵੀ ਕਰਨ ਆਏ ਹਨ ਕਿਉਂਕਿ ਉਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦੇ ਕੇ ਕਾਂਗਰਸ ਪਾਰਟੀ (Congress Party) ਨੇ ਅੰਮ੍ਰਿਤਸਰ ਉੱਪਰ ਕਿਰਪਾ ਕੀਤੀ ਹੈ ਤੇ ਜਿਸਦੇ ਸਦਕਾ ਹੀ ਉਹ ਇੱਥੇ ਮੰਦਿਰ ਦੇ ਵਿੱਚ ਮੱਥਾ ਟੇਕਣ ਆਏ ਹਨ। ਵੇਰਕਾ ਨੇ ਪ੍ਰਧਾਨ ਮੰਤਰੀ ਮੋਦੀ (Prime Minister Modi) ਉੱਪਰ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਜੋ ਲਖੀਮਪੁਰ (Lakhimpur) ਚ ਵਾਪਰਿਆ ਹੈ ਉਸਨੂੰ ਲੈਕੇ ਪੀਐੱਮ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।