ਆਂਗਣਵਾੜੀ ਵਰਕਰਾਂ ਵੱਲੋਂ SSP ਖਿਲਾਫ਼ ਵੱਡਾ ਰੋਸ ਪ੍ਰਦਰਸ਼ਨ - Anganwadi Union
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਸਾਹਿਬ-ਬਠਿੰਡਾ ਰੋਡ (Muktsar Sahib-Bathinda Road) 'ਤੇ ਬਣੇ ਐੱਸਐੱਸਪੀ ਦਫ਼ਤਰ ਵਿਚ ਆਂਗਨਵਾੜੀ ਯੂਨੀਅਨ (Anganwadi Union) ਵੱਲੋਂ ਐੱਸਐੱਸਪੀ ਖ਼ਿਲਾਫ਼ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐੱਸਐੱਸਪੀ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਐੱਸਐੱਸਪੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਹੋਏ ਸਨ। ਉੱਥੇ ਹੀ ਐੱਸ ਐੱਸ ਪੀ ਨੇ ਸਾਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲਾਉਣਾ ਹੈ ਹਾਲਾਂਕਿ ਸਾਡਾ ਮਿਲਣ ਦਾ ਕੋਈ ਇਰਾਦਾ ਨਹੀਂ ਸੀ ਪਰ ਐੱਸਐੱਸਪੀ ਦੇ ਕਹਿਣ ਤੇ ਅਸੀਂ ਉਥੇ ਪਹੁੰਚ ਗਏ ਪਰ ਉੱਥੇ ਬੁਲਾ ਕੇ ਐੱਸਐੱਸਪੀ ਨੇ ਸਾਡੀ ਸਾਡੀ ਬੇਇੱਜ਼ਤੀ ਕੀਤੀ।