20 ਮਹੀਨਿਆਂ ਤੋਂ ਨਹੀ ਆਈ ਸ਼ਹੀਦ ਦੇ ਘਰ ਤਨਖ਼ਾਹ, ਪਰਿਵਾਰ ਉੱਤੇ ਚੜਿਆ ਕਰਜ਼ਾ
🎬 Watch Now: Feature Video
ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਗੁਆਰਾ ਦਾ ਸ਼ਹੀਦ ਫ਼ੌਜੀ ਵੀਰਪਾਲ ਸਿੰਘ ਜੋ ਆਪਣੀਆਂ ਤਿੰਨ ਭੈਣਾਂ ਦਾ ਇੱਕੋ ਭਰਾ ਸੀ ਜਿਸ ਦੀ ਉਮਰ ਵੀ ਮਹਿਜ਼ 22 ਸਾਲਾ ਸੀ, ਉਸ ਦਾ ਪਰਿਵਾਰ ਕਰਜ਼ੇ ਵਿੱਚ ਜੀਅ ਰਿਹਾ ਹੈ। ਵੀਰਪਾਲ ਦੀ ਸ਼ਹਾਦਤ ਮੌਕੇ ਪਰਿਵਾਰ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਸ਼ਹੀਦ ਫ਼ੌਜੀ ਵੀਰਪਾਲ ਸਿੰਘ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਤੋਂ ਵੀਰਪਾਲ ਸਿੰਘ ਫ਼ੌਜ ਵਿੱਚ ਭਰਤੀ ਹੋਇਆ ਹੈ, 20 ਮਹੀਨਿਆਂ ਤੋਂ ਘਰ 'ਚ ਕੋਈ ਵੀ ਪੈਸਾ ਨਹੀਂ ਆਇਆ। ਫੌਜੀ ਨੂੰ ਤਨਖ਼ਾਹ ਹੀ ਨਹੀਂ ਮਿਲੀ ਤੇ ਪਰਿਵਾਰ ਨੂੰ ਉਮੀਦ ਸੀ ਕਿ ਹੁਣ ਉਨ੍ਹਾਂ ਦਾ ਬੇਟਾ ਸਿਆਚਿਨ ਵਿੱਚ ਗਿਆ ਤੇ 3 ਮਹੀਨਿਆਂ ਬਾਅਦ ਜਦ ਵਾਪਸ ਆਏਗਾ ਤਾਂ, ਨਾਲ ਪੈਸੇ ਲੈ ਕੇ ਆਵੇਗਾ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਰਿਹਾ। ਪਰਿਵਾਰ ਵਾਲੇ ਉਸ ਦੀ ਅਤੇ ਪੈਸਿਆਂ ਦੀ ਉਡੀਕ ਤਾਂ ਕਰ ਰਹੇ ਸਨ, ਤਾਂ ਸ਼ਹੀਦ ਵੀਰਪਾਲ ਤੇ ਉਸ ਦੀ ਭੈਣ ਦਾ ਵਿਆਹ ਹੋ ਸਕੇ। ਕਰਜ਼ਾ ਚੁੱਕ ਕੇ ਘਰ ਦੀ ਹਾਲਤ ਸੁਧਾਰੀ ਗਈ। ਪਰਿਵਾਰ ਤੇ ਰਿਸ਼ਤੇਦਾਰਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ।