ਖ਼ੇਤੀ ਕਾਨੂੰਨਾਂ ਖਿਲਾਫ਼ ਮਾਨਸਾ ਰੇਲਵੇ ਸਟੇਸ਼ਨ ਦਾ ਧਰਨਾ ਲਗਾਤਰ ਜਾਰੀ
ਮਾਨਸਾ: ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ। ਜਿੱਥੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਜੱਥੇਬੰਦੀਆਂ ਸ਼ਾਂਤਮਈ ਤਰੀਕੇ ਪ੍ਰਦਰਸ਼ਨ ਕੇ ਰਹੀਆਂ ਹਨ ਉਥੇ ਹੀ ਪੰਜਾਬ ਅੰਦਰ ਵੀ ਧਰਨੇ ਲਗਾਤਰ ਜਾਰੀ ਹਨ। ਮਾਨਸਾ ਰੇਲਵੇ ਸਟੇਸ਼ਨ ਦਾ ਧਰਨਾ ਪਹਿਲੇ ਦਿਨ ਤੋਂ ਹੁਣ ਤੱਕ ਪੂਰੀ ਚੜ੍ਹਦੀ ਕਲਾ ਨਾਲ ਜਾਰੀ ਹੈ। ਧਰਨੇ ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ।ਪਰ ਸਰਕਾਰ ਇਹ ਕਹਿੰਦੀ ਸੀ ਕਿ ਕਿਸਾਨ ਇਥੋਂ ਚਲੇ ਜਾਣਗੇ ਪਰ ਕੇਂਦਰ ਸਰਕਾਰ ਦਾ ਅਸੀ ਭੁਲੇਖਾ ਕੱਢ ਦੇਣਾ ਚਾਹੁੰਦੇ ਹਾਂ ਹੁਣ ਹਾੜੀ ਦਾ ਸੀਜਨ ਖਤਮ ਹੋ ਗਿਆ ਹੈ। ਹੁਣ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਨੂੰ ਰਵਾਨਾ ਹੁੰਦੇ ਰਹਿਣਗੇ। ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀ ਹੋ ਜਾਂਦੇ ਤਦ ਤੱਕ ਅਸੀਂ ਵਾਪਿਸ ਘਰ ਨਹੀਂ ਪ੍ਰਤਾਂਗੇ। ਆਉਣ ਵਾਲੇ ਸਮੇਂ ਵਿੱਚ ਅਸੀ ਨਵਾਂ ਪ੍ਰੋਗਰਾਮ ਉਲੀਕ ਕੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਵਾਂਗੇ।