ਸਰਹਿੰਦ ਵਿਖੇ ਰੇਲ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ - ਮੌਤ
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਬੀਤ੍ਹੇ ਦਿਨੀਂ ਰੇਲ ਦੀ ਲਪੇਟ ’ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਹਾਕਮ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਿਸ ਨੂੰ ਬ੍ਰਾਹਮਣਮਾਜਰਾ ਓਵਰ ਬ੍ਰਿਜ ਦੇ ਨੇੜੇ ਰੇਲ ਗੱਡੀ ਦੀ ਲਪੇਟ ’ਚ ਆ ਕੇ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੁਸ਼ੀਲ ਕੁਮਾਰ ਵਾਸੀ ਸਰਹਿੰਦ ਘਰੋਂ ਸੈਰ ਲਈ ਨਿਕਲਿਆ ਸੀ ਤਾਂ ਧੁੰਦ ਹੋਣ ਕਾਰਨ ਰੇਲ ਦੀ ਲਪੇਟ ’ਚ ਆ ਗਿਆ। ਮਾਮਲੇ ਦੀ ਜਾਂਚ ਕਰ ਰਹੇ ਹਾਕਮ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।